1ਪਤਰਸ, ਯਿਸ਼ੂ ਮਸੀਹ ਦੇ ਇੱਕ ਰਸੂਲ ਦੀ ਵੱਲੋਂ, ਇਹ ਪੱਤਰ ਉਹਨਾਂ ਪਰਮੇਸ਼ਵਰ ਦੇ ਚੁਣੇ ਹੋਏ ਲੋਕਾਂ ਨੂੰ, ਜਿਹੜੇ ਪੁੰਤੁਸ, ਗਲਾਤੀਆਂ, ਕੱਪਦੁਕਿਯਾ, ਏਸ਼ੀਆ ਅਤੇ ਬਿਥੁਨਿਆ ਦੇ ਪ੍ਰਾਂਤਾਂ ਵਿੱਚ ਫੈਲੇ ਹੋਏ ਹਨ,
2ਜਿਹੜੇ ਪਿਤਾ ਪਰਮੇਸ਼ਵਰ ਦੇ ਪੂਰਵ-ਗਿਆਨ ਦੇ ਅਨੁਸਾਰ, ਪਵਿੱਤਰ ਆਤਮਾ ਦੇ ਕਾਰਜਾਂ ਦੁਆਰਾ ਪਵਿੱਤਰ ਹੋਣ ਲਈ ਚੁਣੇ ਗਏ, ਕਿ ਯਿਸ਼ੂ ਮਸੀਹ ਦੇ ਆਗਿਆਕਾਰ ਹੋਣ ਅਤੇ ਉਸ ਦਾ ਲਹੂ ਉਹਨਾਂ ਉੱਤੇ ਛਿੜਕਿਆ ਜਾਵੇ: ਕਿਰਪਾ ਅਤੇ ਸ਼ਾਂਤੀ ਤੁਹਾਡੇ ਉੱਤੇ ਬਹੁਤਾਤ ਨਾਲ ਹੋਵੇ।
3ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਪਰਮੇਸ਼ਵਰ ਦੀ ਉਸਤਤ ਹੋਵੇ! ਜਿਸ ਨੇ ਆਪਣੀ ਮਹਾਨ ਦਯਾ ਨਾਲ ਯਿਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰਨ ਦੇ ਦੁਆਰਾ ਇੱਕ ਜੀਵਤ ਉਮੀਦ ਵਿੱਚ ਨਵਾਂ ਜਨਮ ਦਿੱਤਾ ਹੈ,
4ਇਹ ਉਹ ਇੱਕ ਵਿਰਾਸਤ ਵਿਖੇ ਜਿਹੜੀ ਅਵਿਨਾਸ਼ੀ, ਅਪਵਿੱਤਰ, ਜਾਂ ਮੁਰਝਾ ਨਹੀਂ ਸਕਦੀ। ਇਹ ਵਿਰਾਸਤ ਤੁਹਾਡੇ ਲਈ ਸਵਰਗ ਵਿੱਚ ਰੱਖੀ ਗਈ ਹੈ,
5ਜਿਹੜੇ ਵਿਸ਼ਵਾਸ ਨਾਲ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਬਚਾਏ ਜਾਂਦੇ ਹਨ ਮੁਕਤੀ ਦੇ ਆਉਣ ਤੱਕ ਜੋ ਆਖਰੀ ਦਿਨਾਂ ਵਿੱਚ ਪ੍ਰਗਟ ਹੋਣ ਲਈ ਤਿਆਰ ਹੈ।