1 ਪਤਰਸ 2

ਸਾਰਿਆਂ ਨੂੰ ਸਹੀ ਸਤਿਕਾਰ ਦਿਓ, ਸਾਥੀ-ਵਿਸ਼ਵਾਸੀ ਨਾਲ ਪਿਆਰ ਕਰੋ, ਪਰਮੇਸ਼ਵਰ ਤੋਂ ਡਰੋ, ਪਾਤਸ਼ਾਹ ਦਾ ਸਨਮਾਨ ਕਰੋ।

1 Peter 2:17 (UKJV) Honour all men. Love the brotherhood. Fear God. Honour the king.

15ਕਿਉਂਕਿ ਪਰਮੇਸ਼ਵਰ ਦੀ ਇੱਛਾ ਹੈ ਕਿ ਚੰਗੇ ਕੰਮ ਕਰਨ ਦੁਆਰਾ ਤੁਸੀਂ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰ ਦਿਓ।

16ਅਜ਼ਾਦ ਲੋਕਾਂ ਵਾਂਗ ਜੀਓ, ਪਰ ਆਪਣੀ ਸੁਤੰਤਰਤਾ ਨੂੰ ਬੁਰਾਈ ਢੱਕਣ ਵਜੋਂ ਨਾ ਵਰਤੋਂ; ਪਰਮੇਸ਼ਵਰ ਦੇ ਗੁਲਾਮ ਬਣ ਕੇ ਜੀਓ।

17ਸਾਰਿਆਂ ਨੂੰ ਸਹੀ ਸਤਿਕਾਰ ਦਿਓ, ਸਾਥੀ-ਵਿਸ਼ਵਾਸੀ ਨਾਲ ਪਿਆਰ ਕਰੋ, ਪਰਮੇਸ਼ਵਰ ਤੋਂ ਡਰੋ, ਪਾਤਸ਼ਾਹ ਦਾ ਸਨਮਾਨ ਕਰੋ।

18ਹੇ ਸੇਵਕੋਂ, ਪਰਮੇਸ਼ਵਰ ਦਾ ਭੈ ਰੱਖ ਕੇ ਆਪਣੇ ਮਾਲਕਾਂ ਦੇ ਅਧੀਨ ਹੋਵੋ, ਨਾ ਸਿਰਫ ਉਨ੍ਹਾਂ ਲੋਕਾਂ ਦੇ ਅਧੀਨ ਜੋ ਚੰਗੇ ਅਤੇ ਵਿਚਾਰਸ਼ੀਲ ਹਨ, ਪਰ ਉਨ੍ਹਾਂ ਦੇ ਵੀ ਜੋ ਕਠੋਰ ਅਤੇ ਸਖ਼ਤ ਸੁਭਾਅ ਵਾਲੇ ਹਨ।

19ਕਿਉਂਕਿ ਇਹ ਪ੍ਰਸ਼ੰਸਾਯੋਗ ਹੈ ਜੇ ਕੋਈ ਵਿਅਕਤੀ ਦਯਾ ਕਰਕੇ ਬੇਇਨਸਾਫ਼ੀ ਦੇ ਦੁੱਖ ਨੂੰ ਸਹਿ ਲੈਂਦਾ ਹੈ ਤਾਂ ਉਹ ਪਰਮੇਸ਼ਵਰ ਦੇ ਪ੍ਰਤੀ ਸੁਚੇਤ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.