1 ਪਤਰਸ 2

ਕਿਉਂਕਿ ਇਹ ਪ੍ਰਸ਼ੰਸਾਯੋਗ ਹੈ ਜੇ ਕੋਈ ਵਿਅਕਤੀ ਦਯਾ ਕਰਕੇ ਬੇਇਨਸਾਫ਼ੀ ਦੇ ਦੁੱਖ ਨੂੰ ਸਹਿ ਲੈਂਦਾ ਹੈ ਤਾਂ ਉਹ ਪਰਮੇਸ਼ਵਰ ਦੇ ਪ੍ਰਤੀ ਸੁਚੇਤ ਹਨ।

1 Peter 2:19 (UKJV) For this deserves giving of thanks, if a man for conscience toward God endure grief, suffering wrongfully.

17ਸਾਰਿਆਂ ਨੂੰ ਸਹੀ ਸਤਿਕਾਰ ਦਿਓ, ਸਾਥੀ-ਵਿਸ਼ਵਾਸੀ ਨਾਲ ਪਿਆਰ ਕਰੋ, ਪਰਮੇਸ਼ਵਰ ਤੋਂ ਡਰੋ, ਪਾਤਸ਼ਾਹ ਦਾ ਸਨਮਾਨ ਕਰੋ।

18ਹੇ ਸੇਵਕੋਂ, ਪਰਮੇਸ਼ਵਰ ਦਾ ਭੈ ਰੱਖ ਕੇ ਆਪਣੇ ਮਾਲਕਾਂ ਦੇ ਅਧੀਨ ਹੋਵੋ, ਨਾ ਸਿਰਫ ਉਨ੍ਹਾਂ ਲੋਕਾਂ ਦੇ ਅਧੀਨ ਜੋ ਚੰਗੇ ਅਤੇ ਵਿਚਾਰਸ਼ੀਲ ਹਨ, ਪਰ ਉਨ੍ਹਾਂ ਦੇ ਵੀ ਜੋ ਕਠੋਰ ਅਤੇ ਸਖ਼ਤ ਸੁਭਾਅ ਵਾਲੇ ਹਨ।

19ਕਿਉਂਕਿ ਇਹ ਪ੍ਰਸ਼ੰਸਾਯੋਗ ਹੈ ਜੇ ਕੋਈ ਵਿਅਕਤੀ ਦਯਾ ਕਰਕੇ ਬੇਇਨਸਾਫ਼ੀ ਦੇ ਦੁੱਖ ਨੂੰ ਸਹਿ ਲੈਂਦਾ ਹੈ ਤਾਂ ਉਹ ਪਰਮੇਸ਼ਵਰ ਦੇ ਪ੍ਰਤੀ ਸੁਚੇਤ ਹਨ।

20ਪਰ ਜੇ ਤੁਸੀਂ ਗਲਤ ਕੰਮਾਂ ਦੇ ਕਾਰਨ ਕੁੱਟਮਾਰ ਖਾ ਕੇ ਧੀਰਜ ਕਰੋ ਤਾਂ ਇਸ ਦੇ ਵਿੱਚ ਤੁਹਾਡੀ ਕੀ ਵਡਿਆਈ ਹੈ? ਪਰ ਜੇ ਤੁਸੀਂ ਚੰਗੇ ਕੰਮ ਕਰਨ ਲਈ ਦੁੱਖ ਸਹਿਣ ਕਰਦੇ ਅਤੇ ਧੀਰਜ ਕਰੋ, ਤਾਂ ਇਹ ਪਰਮੇਸ਼ਵਰ ਅੱਗੇ ਪ੍ਰਸ਼ੰਸਾਯੋਗ ਹੈ।

21ਇਸ ਲਈ ਤੁਸੀਂ ਪਰਮੇਸ਼ਵਰ ਦੁਆਰਾ ਬੁਲਾਏ ਗਏ ਹੋ, ਕਿਉਂਕਿ ਮਸੀਹ ਵੀ ਤੁਹਾਡੇ ਲਈ ਦੁੱਖ ਝੱਲ ਕੇ, ਤੁਹਾਡੇ ਲਈ ਇੱਕ ਨਮੂਨਾ ਛੱਡ ਗਿਆ, ਤਾਂ ਜੋ ਤੁਸੀਂ ਉਸ ਦੇ ਕਦਮਾਂ ਤੇ ਚੱਲੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.