14ਪਰ ਭਾਵੇਂ ਤੁਹਾਨੂੰ ਸਹੀ ਲਈ ਦੁੱਖ ਝੱਲਣਾ ਪਏ, ਤੁਸੀਂ ਧੰਨ ਹੋ। “ਉਨ੍ਹਾਂ ਦੀਆਂ ਧਮਕੀਆਂ ਤੋਂ ਨਾ ਡਰੋ; ਅਤੇ ਨਾ ਹੀ ਘਬਰਾਓ।”
15ਪਰ ਆਪਣੇ ਦਿਲਾਂ ਵਿੱਚ ਮਸੀਹ ਨੂੰ ਪ੍ਰਭੂ ਵਜੋਂ ਪਵਿੱਤਰ ਮੰਨੋ। ਹਰ ਉਸ ਵਿਅਕਤੀ ਨੂੰ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹੋ ਜੋ ਤੁਹਾਨੂੰ ਉਸ ਉਮੀਦ ਦਾ ਕਾਰਨ ਦੇਣ ਲਈ ਪੁੱਛਦਾ ਹੈ ਜੋ ਤੁਹਾਡੇ ਕੋਲ ਹੈ। ਪਰ ਇਹ ਨਰਮਾਈ ਅਤੇ ਆਦਰ ਨਾਲ ਕਰੋ,
16ਆਪਣੀ ਜ਼ਮੀਰ ਨੂੰ ਸਾਫ਼ ਰੱਖੋ, ਤਾਂ ਜੋ ਉਹ ਜਿਹੜੇ ਮਸੀਹ ਵਿੱਚ ਤੁਹਾਡੇ ਚੰਗੇ ਵਿਵਹਾਰ ਦੇ ਵਿਰੁੱਧ ਗਲਤ ਬੋਲਦੇ ਹਨ ਆਪਣੀ ਨਿੰਦਿਆ ਤੋਂ ਸ਼ਰਮਿੰਦਾ ਹੋਣ।
17ਕਿਉਂਕਿ ਜੇ ਪਰਮੇਸ਼ਵਰ ਦੀ ਮਰਜ਼ੀ ਹੋਵੇ, ਬੁਰਾਈ ਕਰਨ ਨਾਲੋਂ ਭਲਿਆਈ ਕਰਨ ਲਈ ਦੁੱਖ ਝੱਲਣਾ ਬਿਹਤਰ ਹੈ।
18ਕਿਉਂਕਿ ਮਸੀਹ ਨੇ ਵੀ ਇੱਕ ਵਾਰ ਪਾਪਾਂ ਲਈ ਦੁੱਖ ਝੱਲਿਆ, ਧਰਮੀ ਨੇ ਕੁਧਰਮੀਆਂ ਲਈ, ਸਾਨੂੰ ਪਰਮੇਸ਼ਵਰ ਦੇ ਕੋਲ ਲਿਆਉਣ ਲਈ। ਉਹ ਸਰੀਰ ਵਿੱਚ ਮਾਰਿਆ ਗਿਆ ਪਰ ਆਤਮਾ ਵਿੱਚ ਜਿਉਂਦਾ ਕੀਤਾ ਗਿਆ।