10ਅਤੇ ਸਾਰੀ ਕਿਰਪਾ ਦਾ ਪਰਮੇਸ਼ਵਰ, ਜਿਸ ਨੇ ਤੁਹਾਨੂੰ ਥੋੜ੍ਹੇ ਸਮੇਂ ਲਈ ਦੁੱਖ ਝੱਲਣ ਤੋਂ ਬਾਅਦ, ਮਸੀਹ ਯਿਸ਼ੂ ਵਿੱਚ ਆਪਣੀ ਸਦੀਵੀ ਮਹਿਮਾ ਲਈ ਬੁਲਾਇਆ, ਉਹ ਖੁਦ ਤੁਹਾਨੂੰ ਬਹਾਲ ਕਰੇਗਾ ਅਤੇ ਤੁਹਾਨੂੰ ਮਜ਼ਬੂਤ, ਦ੍ਰਿੜ ਅਤੇ ਅਡੋਲ ਬਣਾਵੇਗਾ।
11ਸ਼ਕਤੀ ਸਦਾ ਅਤੇ ਸਦਾ ਲਈ ਪਰਮੇਸ਼ਵਰ ਦੀ ਹੈ। ਆਮੀਨ।
12ਸਿਲਵਾਨੁਸ ਦੀ ਸਹਾਇਤਾ ਨਾਲ, ਜਿਸ ਨੂੰ ਮੈਂ ਇੱਕ ਵਫ਼ਾਦਾਰ ਭਰਾ ਮੰਨਦਾ ਹਾਂ, ਮੈਂ ਤੁਹਾਨੂੰ ਸੰਖੇਪ ਵਿੱਚ ਲਿਖਿਆ, ਤੁਹਾਨੂੰ ਉਤਸ਼ਾਹਿਤ ਕੀਤਾ ਅਤੇ ਗਵਾਹੀ ਦਿੱਤੀ ਕਿ ਇਹ ਪਰਮੇਸ਼ਵਰ ਦੀ ਸੱਚੀ ਕਿਰਪਾ ਹੈ। ਉਸ ਦੇ ਉੱਤੇ ਤੁਸੀਂ ਦ੍ਰਿੜ੍ਹਤਾ ਨਾਲ ਖੜ੍ਹੇ ਰਹੋ।
13ਉਹ ਕਲੀਸਿਆ ਜੋ ਬਾਬੇਲ ਵਿੱਚ ਹੈ ਤੁਹਾਡੇ ਵਾਂਗ ਪਰਮੇਸ਼ਵਰ ਦੁਆਰਾ ਚੁਣੀ ਹੋਈ ਹੈ ਅਤੇ ਮਾਰਕਸ, ਜੋ ਮੇਰੇ ਪੁੱਤਰ ਵਰਗਾ ਹੈ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ।
14ਪਿਆਰ ਨਾਲ ਹੱਥ ਜੋੜ ਕੇ ਇੱਕ-ਦੂਜੇ ਦਾ ਸਵਾਗਤ ਕਰੋ। ਤੁਹਾਨੂੰ ਸਾਰਿਆਂ ਨੂੰ ਸ਼ਾਂਤੀ ਮਿਲਦੀ ਰਹੇ ਜੋ ਮਸੀਹ ਵਿੱਚ ਹਨ।