1 ਪਤਰਸ 5

ਪਰਮੇਸ਼ਵਰ ਦੇ ਇੱਜੜ ਦੇ ਚਰਵਾਹੇ ਬਣੋ ਜੋ ਤੁਹਾਡੀ ਦੇਖ-ਰੇਖ ਵਿੱਚ ਹਨ, ਉਨ੍ਹਾਂ ਦੀ ਨਿਗਰਾਨੀ ਕਰੋ। ਲਚਾਰੀ ਨਾਲ ਨਹੀਂ, ਪਰ ਆਪਣੀ ਇੱਛਾ ਨਾਲ, ਜਿਵੇਂ ਕਿ ਪਰਮੇਸ਼ਵਰ ਚਾਹੁੰਦਾ ਹੈ ਤੁਸੀਂ ਉਸ ਤਰ੍ਹਾਂ ਬਣੋ; ਨਾ ਬੇਈਮਾਨੀ ਦੀ ਕਮਾਈ ਦੇ ਕਾਰਨ, ਪਰ ਸੇਵਾ ਉਤਸੁਕਤਾ ਨਾਲ ਹੋਵੇ;

1 Peter 5:2 (UKJV) Feed the flock of God which is among you, taking the oversight thereof, not by constraint, but willingly; not for filthy illegal gain, but of a ready mind;

1ਤੁਹਾਡੇ ਵਿੱਚੋਂ ਬਜ਼ੁਰਗਾਂ ਨੂੰ, ਮੈਂ ਇੱਕ ਸਹਿਯੋਗੀ ਬਜ਼ੁਰਗ ਅਤੇ ਮਸੀਹ ਦੇ ਦੁੱਖਾਂ ਦਾ ਗਵਾਹ ਹੋਣ ਵਜੋਂ ਅਪੀਲ ਕਰਦਾ ਹਾਂ ਜੋ ਪ੍ਰਗਟ ਹੋਣ ਵਾਲੀ ਮਹਿਮਾ ਵਿੱਚ ਵੀ ਸਾਂਝੀ ਹਾਂ:

2ਪਰਮੇਸ਼ਵਰ ਦੇ ਇੱਜੜ ਦੇ ਚਰਵਾਹੇ ਬਣੋ ਜੋ ਤੁਹਾਡੀ ਦੇਖ-ਰੇਖ ਵਿੱਚ ਹਨ, ਉਨ੍ਹਾਂ ਦੀ ਨਿਗਰਾਨੀ ਕਰੋ। ਲਚਾਰੀ ਨਾਲ ਨਹੀਂ, ਪਰ ਆਪਣੀ ਇੱਛਾ ਨਾਲ, ਜਿਵੇਂ ਕਿ ਪਰਮੇਸ਼ਵਰ ਚਾਹੁੰਦਾ ਹੈ ਤੁਸੀਂ ਉਸ ਤਰ੍ਹਾਂ ਬਣੋ; ਨਾ ਬੇਈਮਾਨੀ ਦੀ ਕਮਾਈ ਦੇ ਕਾਰਨ, ਪਰ ਸੇਵਾ ਉਤਸੁਕਤਾ ਨਾਲ ਹੋਵੇ;

3ਇਸ ਲਈ ਆਪਣੇ ਇੱਜੜ ਉੱਤੇ ਹੁਕਮ ਨਾ ਚਲਾਓ ਜਿਹੜੇ ਤੁਹਾਡੇ ਅਧੀਨ ਹਨ, ਬਲਕਿ ਉਹਨਾਂ ਲਈ ਉਦਾਹਰਣ ਬਣੋ।

4ਅਤੇ ਜਦੋਂ ਮੁੱਖ ਚਰਵਾਹਾ ਮਸੀਹ ਪ੍ਰਗਟ ਹੋਵੇਗਾ, ਉਸ ਵੇਲੇ ਤੁਹਾਨੂੰ ਮਹਿਮਾ ਦਾ ਤਾਜ ਮਿਲੇਗਾ ਜੋ ਕਦੇ ਵੀ ਮੁਰਝਾਉਂਦਾ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.