1 ਸ਼ਮੂਏਲ 1

ਆਪਣੀ ਦਾਸੀ ਨੂੰ ਦੁਸ਼ਟ ਔਰਤ ਨਾ ਸਮਝ ਕਿਉਂ ਜੋ ਮੈਂ ਤਾਂ ਆਪਣੀਆਂ ਚਿੰਤਾਂ ਅਤੇ ਦੁੱਖਾਂ ਦੇ ਢੇਰ ਹੋਣ ਕਰਕੇ, ਪ੍ਰਾਰਥਨਾ ਕਰ ਰਹੀ ਹਾਂ।”

1 Samuel 1:16 (UKJV) Count not yours handmaid for a daughter of Belial: for out of the abundance of my complaint and grief have I spoken until now.

14ਅਤੇ ਉਸ ਨੂੰ ਆਖਿਆ, “ਕਿੰਨਾ ਚਿਰ ਤੂੰ ਨਸ਼ੇ ਵਿੱਚ ਰਹੇਂਗੀ? ਆਪਣੀ ਖੁਮਾਰੀ ਨੂੰ ਛੱਡ।”

15ਹੰਨਾਹ ਨੇ ਉੱਤਰ ਦਿੱਤਾ, “ਮੇਰੇ ਮਾਲਕ ਅਜਿਹਾ ਨਹੀਂ ਹੈ, ਮੇਰੇ ਮਾਲਕ, ਮੈਂ ਇੱਕ ਉਦਾਸ ਮਨ ਔਰਤ ਹਾਂ। ਮੈਂ ਕਿਸੇ ਵੀ ਤਰ੍ਹਾਂ ਦੀ ਦਾਖ਼ਰਸ ਜਾ ਨਸ਼ਾ ਨਹੀਂ ਪੀਤਾ, ਪਰ ਅੱਜ ਮੈਂ ਯਾਹਵੇਹ ਦੇ ਅੱਗੇ ਆਪਣੇ ਮਨ ਨੂੰ ਡੋਲ੍ਹਿਆ ਹੈ।

16ਆਪਣੀ ਦਾਸੀ ਨੂੰ ਦੁਸ਼ਟ ਔਰਤ ਨਾ ਸਮਝ ਕਿਉਂ ਜੋ ਮੈਂ ਤਾਂ ਆਪਣੀਆਂ ਚਿੰਤਾਂ ਅਤੇ ਦੁੱਖਾਂ ਦੇ ਢੇਰ ਹੋਣ ਕਰਕੇ, ਪ੍ਰਾਰਥਨਾ ਕਰ ਰਹੀ ਹਾਂ।”

17ਏਲੀ ਨੇ ਉੱਤਰ ਦਿੱਤਾ, “ਸ਼ਾਂਤੀ ਨਾਲ ਜਾ ਅਤੇ ਇਸਰਾਏਲ ਦਾ ਪਰਮੇਸ਼ਵਰ ਤੈਨੂੰ ਉਹ ਦੇਵੇ ਜੋ ਤੂੰ ਉਸ ਤੋਂ ਮੰਗਿਆ ਹੈ।”

18ਉਸ ਨੇ ਆਖਿਆ, ਤੇਰੀ ਦਯਾ ਤੇਰੀ ਦਾਸੀ ਉੱਤੇ ਬਣੀ ਰਹੇ, ਤਦ ਉਸ ਨੇ ਜਾ ਕੇ ਕੁਝ ਖਾਧਾ ਅਤੇ ਫਿਰ ਉਸ ਦਾ ਚਿਹਰਾ ਉਦਾਸ ਨਹੀਂ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.