13ਹੰਨਾਹ ਆਪਣੇ ਮਨ ਵਿੱਚ ਪ੍ਰਾਰਥਨਾ ਕਰ ਰਹੀ ਸੀ ਅਤੇ ਉਸ ਦੇ ਬੁੱਲ ਹਿੱਲ ਰਹੇ ਸਨ, ਪਰ ਉਹ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਏਲੀ ਨੇ ਸੋਚਿਆ ਕਿ ਉਹ ਨਸ਼ੇ ਵਿੱਚ ਹੈ।
14ਅਤੇ ਉਸ ਨੂੰ ਆਖਿਆ, “ਕਿੰਨਾ ਚਿਰ ਤੂੰ ਨਸ਼ੇ ਵਿੱਚ ਰਹੇਂਗੀ? ਆਪਣੀ ਖੁਮਾਰੀ ਨੂੰ ਛੱਡ।”
15ਹੰਨਾਹ ਨੇ ਉੱਤਰ ਦਿੱਤਾ, “ਮੇਰੇ ਮਾਲਕ ਅਜਿਹਾ ਨਹੀਂ ਹੈ, ਮੇਰੇ ਮਾਲਕ, ਮੈਂ ਇੱਕ ਉਦਾਸ ਮਨ ਔਰਤ ਹਾਂ। ਮੈਂ ਕਿਸੇ ਵੀ ਤਰ੍ਹਾਂ ਦੀ ਦਾਖ਼ਰਸ ਜਾ ਨਸ਼ਾ ਨਹੀਂ ਪੀਤਾ, ਪਰ ਅੱਜ ਮੈਂ ਯਾਹਵੇਹ ਦੇ ਅੱਗੇ ਆਪਣੇ ਮਨ ਨੂੰ ਡੋਲ੍ਹਿਆ ਹੈ।
16ਆਪਣੀ ਦਾਸੀ ਨੂੰ ਦੁਸ਼ਟ ਔਰਤ ਨਾ ਸਮਝ ਕਿਉਂ ਜੋ ਮੈਂ ਤਾਂ ਆਪਣੀਆਂ ਚਿੰਤਾਂ ਅਤੇ ਦੁੱਖਾਂ ਦੇ ਢੇਰ ਹੋਣ ਕਰਕੇ, ਪ੍ਰਾਰਥਨਾ ਕਰ ਰਹੀ ਹਾਂ।”
17ਏਲੀ ਨੇ ਉੱਤਰ ਦਿੱਤਾ, “ਸ਼ਾਂਤੀ ਨਾਲ ਜਾ ਅਤੇ ਇਸਰਾਏਲ ਦਾ ਪਰਮੇਸ਼ਵਰ ਤੈਨੂੰ ਉਹ ਦੇਵੇ ਜੋ ਤੂੰ ਉਸ ਤੋਂ ਮੰਗਿਆ ਹੈ।”