11ਅਤੇ ਉਸ ਨੇ ਸੁੱਖਣਾ ਸੁੱਖੀ ਅਤੇ ਆਖਿਆ, ਹੇ ਸਰਬਸ਼ਕਤੀਮਾਨ ਯਾਹਵੇਹ, ਜੇਕਰ ਤੂੰ ਆਪਣੀ ਦਾਸੀ ਦੇ ਦੁੱਖ ਨੂੰ ਵੇਖੇ ਅਤੇ ਮੈਨੂੰ ਯਾਦ ਕਰੇ ਅਤੇ ਆਪਣੀ ਦਾਸੀ ਨੂੰ ਨਾ ਭੁਲਾਵੇਂ ਅਤੇ ਆਪਣੀ ਦਾਸੀ ਨੂੰ ਪੁੱਤਰ ਦੇਵੇ ਤਾਂ ਮੈਂ ਉਸ ਨੂੰ ਜਿਨ੍ਹਾਂ ਚਿਰ ਉਹ ਜਿਉਂਦਾ ਰਹੇਗਾ ਯਾਹਵੇਹ ਨੂੰ ਦੇ ਦਿਆਂਗੀ ਅਤੇ ਉਸ ਦੇ ਜੀਵਨ ਦੇ ਸਾਰੇ ਦਿਨਾਂ ਵਿੱਚ, ਉਸ ਦੇ ਸਿਰ ਉੱਤੇ ਕਦੇ ਉਸਤਰਾ ਨਹੀਂ ਫਿਰੇਗਾ।
12ਜਦੋਂ ਉਹ ਯਾਹਵੇਹ ਦੇ ਅੱਗੇ ਪ੍ਰਾਰਥਨਾ ਕਰਦੀ ਸੀ, ਏਲੀ ਨੇ ਉਸਦੇ ਚਿਹਰੇ ਨੂੰ ਦੇਖਿਆ।
13ਹੰਨਾਹ ਆਪਣੇ ਮਨ ਵਿੱਚ ਪ੍ਰਾਰਥਨਾ ਕਰ ਰਹੀ ਸੀ ਅਤੇ ਉਸ ਦੇ ਬੁੱਲ ਹਿੱਲ ਰਹੇ ਸਨ, ਪਰ ਉਹ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਏਲੀ ਨੇ ਸੋਚਿਆ ਕਿ ਉਹ ਨਸ਼ੇ ਵਿੱਚ ਹੈ।
14ਅਤੇ ਉਸ ਨੂੰ ਆਖਿਆ, “ਕਿੰਨਾ ਚਿਰ ਤੂੰ ਨਸ਼ੇ ਵਿੱਚ ਰਹੇਂਗੀ? ਆਪਣੀ ਖੁਮਾਰੀ ਨੂੰ ਛੱਡ।”
15ਹੰਨਾਹ ਨੇ ਉੱਤਰ ਦਿੱਤਾ, “ਮੇਰੇ ਮਾਲਕ ਅਜਿਹਾ ਨਹੀਂ ਹੈ, ਮੇਰੇ ਮਾਲਕ, ਮੈਂ ਇੱਕ ਉਦਾਸ ਮਨ ਔਰਤ ਹਾਂ। ਮੈਂ ਕਿਸੇ ਵੀ ਤਰ੍ਹਾਂ ਦੀ ਦਾਖ਼ਰਸ ਜਾ ਨਸ਼ਾ ਨਹੀਂ ਪੀਤਾ, ਪਰ ਅੱਜ ਮੈਂ ਯਾਹਵੇਹ ਦੇ ਅੱਗੇ ਆਪਣੇ ਮਨ ਨੂੰ ਡੋਲ੍ਹਿਆ ਹੈ।