1 ਸ਼ਮੂਏਲ 1

ਅਤੇ ਉਸ ਨੇ ਸੁੱਖਣਾ ਸੁੱਖੀ ਅਤੇ ਆਖਿਆ, ਹੇ ਸਰਬਸ਼ਕਤੀਮਾਨ ਯਾਹਵੇਹ, ਜੇਕਰ ਤੂੰ ਆਪਣੀ ਦਾਸੀ ਦੇ ਦੁੱਖ ਨੂੰ ਵੇਖੇ ਅਤੇ ਮੈਨੂੰ ਯਾਦ ਕਰੇ ਅਤੇ ਆਪਣੀ ਦਾਸੀ ਨੂੰ ਨਾ ਭੁਲਾਵੇਂ ਅਤੇ ਆਪਣੀ ਦਾਸੀ ਨੂੰ ਪੁੱਤਰ ਦੇਵੇ ਤਾਂ ਮੈਂ ਉਸ ਨੂੰ ਜਿਨ੍ਹਾਂ ਚਿਰ ਉਹ ਜਿਉਂਦਾ ਰਹੇਗਾ ਯਾਹਵੇਹ ਨੂੰ ਦੇ ਦਿਆਂਗੀ ਅਤੇ ਉਸ ਦੇ ਜੀਵਨ ਦੇ ਸਾਰੇ ਦਿਨਾਂ ਵਿੱਚ, ਉਸ ਦੇ ਸਿਰ ਉੱਤੇ ਕਦੇ ਉਸਤਰਾ ਨਹੀਂ ਫਿਰੇਗਾ।

1 Samuel 1:11 (UKJV) And she vowed a vow, and said, O LORD of hosts, if you will indeed look on the affliction of yours handmaid, and remember me, and not forget yours handmaid, but will give unto yours handmaid a male child, then I will give him unto the LORD all the days of his life, and there shall no razor come upon his head.

9ਇੱਕ ਵਾਰ ਜਦੋਂ ਉਹ ਸ਼ੀਲੋਹ ਵਿੱਚ ਖਾ ਪੀ ਚੁੱਕੇ ਤਾਂ ਹੰਨਾਹ ਉੱਠੀ ਅਤੇ ਉਸੇ ਵੇਲੇ ਏਲੀ ਜਾਜਕ ਯਾਹਵੇਹ ਦੇ ਘਰ ਦੇ ਦਰਵਾਜ਼ੇ ਕੋਲ ਆਪਣੀ ਗੱਦੀ ਉੱਤੇ ਬੈਠਾ ਹੋਇਆ ਸੀ।

10ਹੰਨਾਹ ਨੇ ਆਪਣੇ ਡੂੰਘੇ ਦੁੱਖ ਵਿੱਚ ਰੋਂਦੇ ਹੋਏ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ।

11ਅਤੇ ਉਸ ਨੇ ਸੁੱਖਣਾ ਸੁੱਖੀ ਅਤੇ ਆਖਿਆ, ਹੇ ਸਰਬਸ਼ਕਤੀਮਾਨ ਯਾਹਵੇਹ, ਜੇਕਰ ਤੂੰ ਆਪਣੀ ਦਾਸੀ ਦੇ ਦੁੱਖ ਨੂੰ ਵੇਖੇ ਅਤੇ ਮੈਨੂੰ ਯਾਦ ਕਰੇ ਅਤੇ ਆਪਣੀ ਦਾਸੀ ਨੂੰ ਨਾ ਭੁਲਾਵੇਂ ਅਤੇ ਆਪਣੀ ਦਾਸੀ ਨੂੰ ਪੁੱਤਰ ਦੇਵੇ ਤਾਂ ਮੈਂ ਉਸ ਨੂੰ ਜਿਨ੍ਹਾਂ ਚਿਰ ਉਹ ਜਿਉਂਦਾ ਰਹੇਗਾ ਯਾਹਵੇਹ ਨੂੰ ਦੇ ਦਿਆਂਗੀ ਅਤੇ ਉਸ ਦੇ ਜੀਵਨ ਦੇ ਸਾਰੇ ਦਿਨਾਂ ਵਿੱਚ, ਉਸ ਦੇ ਸਿਰ ਉੱਤੇ ਕਦੇ ਉਸਤਰਾ ਨਹੀਂ ਫਿਰੇਗਾ।

12ਜਦੋਂ ਉਹ ਯਾਹਵੇਹ ਦੇ ਅੱਗੇ ਪ੍ਰਾਰਥਨਾ ਕਰਦੀ ਸੀ, ਏਲੀ ਨੇ ਉਸਦੇ ਚਿਹਰੇ ਨੂੰ ਦੇਖਿਆ।

13ਹੰਨਾਹ ਆਪਣੇ ਮਨ ਵਿੱਚ ਪ੍ਰਾਰਥਨਾ ਕਰ ਰਹੀ ਸੀ ਅਤੇ ਉਸ ਦੇ ਬੁੱਲ ਹਿੱਲ ਰਹੇ ਸਨ, ਪਰ ਉਹ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਏਲੀ ਨੇ ਸੋਚਿਆ ਕਿ ਉਹ ਨਸ਼ੇ ਵਿੱਚ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.