1 ਸ਼ਮੂਏਲ 1

ਉਹ ਦੇ ਪਤੀ ਅਲਕਾਨਾਹ ਨੇ ਉਸਨੂੰ ਆਖਿਆ, “ਹੰਨਾਹ, ਤੂੰ ਕਿਉਂ ਰੋ ਰਹੀ ਹੈ? ਤੂੰ ਕਿਉਂ ਨਹੀਂ ਖਾਂਦੀ? ਤੇਰਾ ਮਨ ਨਿਰਾਸ਼ ਕਿਉਂ ਹੈ? ਕੀ ਮੈਂ ਤੇਰੇ ਲਈ ਦਸ ਪੁੱਤਰਾਂ ਨਾਲੋਂ ਚੰਗਾ ਨਹੀਂ?”

1 Samuel 1:8 (UKJV) Then said Elkanah her husband to her, Hannah, why weep you? and why eat you not? and why is your heart grieved? am not I better to you than ten sons?

6ਉਹ ਦੀ ਸੌਂਕਣ ਹੰਨਾਹ ਨੂੰ ਖਿਝਾਉਣ ਲਈ ਬਹੁਤ ਛੇੜਦੀ ਸੀ, ਕਿਉਂ ਜੋ ਯਾਹਵੇਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ।

7ਹਰੇਕ ਸਾਲ ਜਦ ਉਹ ਯਾਹਵੇਹ ਦੇ ਘਰ ਜਾਂਦੀ ਸੀ ਤਾਂ ਉਸ ਦੀ ਸੌਂਕਣ ਉਸ ਨੂੰ ਇਸੇ ਤਰ੍ਹਾਂ ਬਹੁਤ ਛੇੜਦੀ ਸੀ ਅਤੇ ਉਹ ਰੋਂਦੀ ਰਹਿੰਦੀ ਸੀ ਅਤੇ ਖਾਣਾ ਵੀ ਨਹੀਂ ਖਾਦੀ ਸੀ।

8ਉਹ ਦੇ ਪਤੀ ਅਲਕਾਨਾਹ ਨੇ ਉਸਨੂੰ ਆਖਿਆ, “ਹੰਨਾਹ, ਤੂੰ ਕਿਉਂ ਰੋ ਰਹੀ ਹੈ? ਤੂੰ ਕਿਉਂ ਨਹੀਂ ਖਾਂਦੀ? ਤੇਰਾ ਮਨ ਨਿਰਾਸ਼ ਕਿਉਂ ਹੈ? ਕੀ ਮੈਂ ਤੇਰੇ ਲਈ ਦਸ ਪੁੱਤਰਾਂ ਨਾਲੋਂ ਚੰਗਾ ਨਹੀਂ?”

9ਇੱਕ ਵਾਰ ਜਦੋਂ ਉਹ ਸ਼ੀਲੋਹ ਵਿੱਚ ਖਾ ਪੀ ਚੁੱਕੇ ਤਾਂ ਹੰਨਾਹ ਉੱਠੀ ਅਤੇ ਉਸੇ ਵੇਲੇ ਏਲੀ ਜਾਜਕ ਯਾਹਵੇਹ ਦੇ ਘਰ ਦੇ ਦਰਵਾਜ਼ੇ ਕੋਲ ਆਪਣੀ ਗੱਦੀ ਉੱਤੇ ਬੈਠਾ ਹੋਇਆ ਸੀ।

10ਹੰਨਾਹ ਨੇ ਆਪਣੇ ਡੂੰਘੇ ਦੁੱਖ ਵਿੱਚ ਰੋਂਦੇ ਹੋਏ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.