4ਜਦੋਂ ਵੀ ਅਲਕਾਨਾਹ ਭੇਟ ਚੜ੍ਹਾਉਂਦਾ ਹੁੰਦਾ ਸੀ, ਤਾਂ ਆਪਣੀ ਪਤਨੀ ਪਨਿੰਨਾਹ ਨੂੰ ਅਤੇ ਉਸ ਦੇ ਸਾਰੇ ਪੁੱਤਰਾਂ ਅਤੇ ਧੀਆਂ ਨੂੰ ਮਾਸ ਦਾ ਹਿੱਸਾ ਦਿੰਦਾ ਹੁੰਦਾ ਸੀ।
5ਪਰ ਉਹ ਹੰਨਾਹ ਨੂੰ ਦੁੱਗਣਾ ਹਿੱਸਾ ਦਿੰਦਾ ਸੀ, ਕਿਉਂ ਜੋ ਉਹ ਉਸ ਨੂੰ ਪਿਆਰ ਕਰਦਾ ਸੀ ਕਿਉਂਕਿ ਯਾਹਵੇਹ ਨੇ ਉਸ ਦੀ ਕੁੱਖ ਨੂੰ ਬੰਦ ਕਰ ਦਿੱਤਾ ਸੀ।
6ਉਹ ਦੀ ਸੌਂਕਣ ਹੰਨਾਹ ਨੂੰ ਖਿਝਾਉਣ ਲਈ ਬਹੁਤ ਛੇੜਦੀ ਸੀ, ਕਿਉਂ ਜੋ ਯਾਹਵੇਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ।
7ਹਰੇਕ ਸਾਲ ਜਦ ਉਹ ਯਾਹਵੇਹ ਦੇ ਘਰ ਜਾਂਦੀ ਸੀ ਤਾਂ ਉਸ ਦੀ ਸੌਂਕਣ ਉਸ ਨੂੰ ਇਸੇ ਤਰ੍ਹਾਂ ਬਹੁਤ ਛੇੜਦੀ ਸੀ ਅਤੇ ਉਹ ਰੋਂਦੀ ਰਹਿੰਦੀ ਸੀ ਅਤੇ ਖਾਣਾ ਵੀ ਨਹੀਂ ਖਾਦੀ ਸੀ।
8ਉਹ ਦੇ ਪਤੀ ਅਲਕਾਨਾਹ ਨੇ ਉਸਨੂੰ ਆਖਿਆ, “ਹੰਨਾਹ, ਤੂੰ ਕਿਉਂ ਰੋ ਰਹੀ ਹੈ? ਤੂੰ ਕਿਉਂ ਨਹੀਂ ਖਾਂਦੀ? ਤੇਰਾ ਮਨ ਨਿਰਾਸ਼ ਕਿਉਂ ਹੈ? ਕੀ ਮੈਂ ਤੇਰੇ ਲਈ ਦਸ ਪੁੱਤਰਾਂ ਨਾਲੋਂ ਚੰਗਾ ਨਹੀਂ?”