1 ਸ਼ਮੂਏਲ 1

ਪਰ ਉਹ ਹੰਨਾਹ ਨੂੰ ਦੁੱਗਣਾ ਹਿੱਸਾ ਦਿੰਦਾ ਸੀ, ਕਿਉਂ ਜੋ ਉਹ ਉਸ ਨੂੰ ਪਿਆਰ ਕਰਦਾ ਸੀ ਕਿਉਂਕਿ ਯਾਹਵੇਹ ਨੇ ਉਸ ਦੀ ਕੁੱਖ ਨੂੰ ਬੰਦ ਕਰ ਦਿੱਤਾ ਸੀ।

1 Samuel 1:5 (UKJV) But unto Hannah he gave a worthy portion; for he loved Hannah: but the LORD had shut up her womb.

3ਹਰੇਕ ਸਾਲ ਇਹ ਮਨੁੱਖ ਆਪਣੇ ਨਗਰ ਤੋਂ ਸ਼ੀਲੋਹ ਵਿੱਚ ਸਰਬਸ਼ਕਤੀਮਾਨ ਯਾਹਵੇਹ ਦੀ ਉਪਾਸਨਾ ਕਰਨ ਅਤੇ ਭੇਟ ਚੜ੍ਹਾਉਣ ਲਈ ਜਾਂਦਾ ਹੁੰਦਾ ਸੀ, ਜਿੱਥੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਯਾਹਵੇਹ ਦੇ ਜਾਜਕ ਸਨ।

4ਜਦੋਂ ਵੀ ਅਲਕਾਨਾਹ ਭੇਟ ਚੜ੍ਹਾਉਂਦਾ ਹੁੰਦਾ ਸੀ, ਤਾਂ ਆਪਣੀ ਪਤਨੀ ਪਨਿੰਨਾਹ ਨੂੰ ਅਤੇ ਉਸ ਦੇ ਸਾਰੇ ਪੁੱਤਰਾਂ ਅਤੇ ਧੀਆਂ ਨੂੰ ਮਾਸ ਦਾ ਹਿੱਸਾ ਦਿੰਦਾ ਹੁੰਦਾ ਸੀ।

5ਪਰ ਉਹ ਹੰਨਾਹ ਨੂੰ ਦੁੱਗਣਾ ਹਿੱਸਾ ਦਿੰਦਾ ਸੀ, ਕਿਉਂ ਜੋ ਉਹ ਉਸ ਨੂੰ ਪਿਆਰ ਕਰਦਾ ਸੀ ਕਿਉਂਕਿ ਯਾਹਵੇਹ ਨੇ ਉਸ ਦੀ ਕੁੱਖ ਨੂੰ ਬੰਦ ਕਰ ਦਿੱਤਾ ਸੀ।

6ਉਹ ਦੀ ਸੌਂਕਣ ਹੰਨਾਹ ਨੂੰ ਖਿਝਾਉਣ ਲਈ ਬਹੁਤ ਛੇੜਦੀ ਸੀ, ਕਿਉਂ ਜੋ ਯਾਹਵੇਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ।

7ਹਰੇਕ ਸਾਲ ਜਦ ਉਹ ਯਾਹਵੇਹ ਦੇ ਘਰ ਜਾਂਦੀ ਸੀ ਤਾਂ ਉਸ ਦੀ ਸੌਂਕਣ ਉਸ ਨੂੰ ਇਸੇ ਤਰ੍ਹਾਂ ਬਹੁਤ ਛੇੜਦੀ ਸੀ ਅਤੇ ਉਹ ਰੋਂਦੀ ਰਹਿੰਦੀ ਸੀ ਅਤੇ ਖਾਣਾ ਵੀ ਨਹੀਂ ਖਾਦੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.