1 ਸ਼ਮੂਏਲ 1

ਜਦੋਂ ਵੀ ਅਲਕਾਨਾਹ ਭੇਟ ਚੜ੍ਹਾਉਂਦਾ ਹੁੰਦਾ ਸੀ, ਤਾਂ ਆਪਣੀ ਪਤਨੀ ਪਨਿੰਨਾਹ ਨੂੰ ਅਤੇ ਉਸ ਦੇ ਸਾਰੇ ਪੁੱਤਰਾਂ ਅਤੇ ਧੀਆਂ ਨੂੰ ਮਾਸ ਦਾ ਹਿੱਸਾ ਦਿੰਦਾ ਹੁੰਦਾ ਸੀ।

1 Samuel 1:4 (UKJV) And when the time was that Elkanah offered, he gave to Peninnah his wife, and to all her sons and her daughters, portions:

2ਉਸ ਦੀਆਂ ਦੋ ਪਤਨੀਆਂ ਸਨ; ਇੱਕ ਦਾ ਨਾਮ ਹੰਨਾਹ ਅਤੇ ਦੂਸਰੀ ਦਾ ਨਾਮ ਪਨਿੰਨਾਹ ਸੀ। ਪਨਿੰਨਾਹ ਦੇ ਬੱਚੇ ਸਨ, ਪਰ ਹੰਨਾਹ ਦੇ ਕੋਈ ਨਹੀਂ ਸੀ।

3ਹਰੇਕ ਸਾਲ ਇਹ ਮਨੁੱਖ ਆਪਣੇ ਨਗਰ ਤੋਂ ਸ਼ੀਲੋਹ ਵਿੱਚ ਸਰਬਸ਼ਕਤੀਮਾਨ ਯਾਹਵੇਹ ਦੀ ਉਪਾਸਨਾ ਕਰਨ ਅਤੇ ਭੇਟ ਚੜ੍ਹਾਉਣ ਲਈ ਜਾਂਦਾ ਹੁੰਦਾ ਸੀ, ਜਿੱਥੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਯਾਹਵੇਹ ਦੇ ਜਾਜਕ ਸਨ।

4ਜਦੋਂ ਵੀ ਅਲਕਾਨਾਹ ਭੇਟ ਚੜ੍ਹਾਉਂਦਾ ਹੁੰਦਾ ਸੀ, ਤਾਂ ਆਪਣੀ ਪਤਨੀ ਪਨਿੰਨਾਹ ਨੂੰ ਅਤੇ ਉਸ ਦੇ ਸਾਰੇ ਪੁੱਤਰਾਂ ਅਤੇ ਧੀਆਂ ਨੂੰ ਮਾਸ ਦਾ ਹਿੱਸਾ ਦਿੰਦਾ ਹੁੰਦਾ ਸੀ।

5ਪਰ ਉਹ ਹੰਨਾਹ ਨੂੰ ਦੁੱਗਣਾ ਹਿੱਸਾ ਦਿੰਦਾ ਸੀ, ਕਿਉਂ ਜੋ ਉਹ ਉਸ ਨੂੰ ਪਿਆਰ ਕਰਦਾ ਸੀ ਕਿਉਂਕਿ ਯਾਹਵੇਹ ਨੇ ਉਸ ਦੀ ਕੁੱਖ ਨੂੰ ਬੰਦ ਕਰ ਦਿੱਤਾ ਸੀ।

6ਉਹ ਦੀ ਸੌਂਕਣ ਹੰਨਾਹ ਨੂੰ ਖਿਝਾਉਣ ਲਈ ਬਹੁਤ ਛੇੜਦੀ ਸੀ, ਕਿਉਂ ਜੋ ਯਾਹਵੇਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.