11ਜਦੋਂ ਉਹਨਾਂ ਸਾਰੇ ਲੋਕਾਂ ਨੇ ਜਿਹੜੇ ਉਸ ਨੂੰ ਪਹਿਲਾਂ ਤੋਂ ਜਾਣਦੇ ਸਨ, ਉਸ ਨੂੰ ਨਬੀਆਂ ਨਾਲ ਅਗੰਮਵਾਕ ਕਰਦਿਆਂ ਵੇਖਿਆ ਤਾਂ ਇੱਕ-ਦੂਜੇ ਨੂੰ ਆਖਣ ਲੱਗੇ, “ਕੀਸ਼ ਦੇ ਪੁੱਤਰ ਨੂੰ ਇਹ ਕੀ ਹੋਇਆ ਹੈ? ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”
12ਉੱਥੇ ਰਹਿੰਦੇ ਇੱਕ ਮਨੁੱਖ ਨੇ ਉੱਤਰ ਦਿੱਤਾ, ਭਲਾ ਉਹਨਾਂ ਦਾ ਪਿਤਾ ਕੌਣ ਹੈ? ਇਸ ਲਈ ਇਹ ਇੱਕ ਕਹਾਵਤ ਬਣ ਗਈ: “ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”
13ਜਦੋਂ ਸ਼ਾਊਲ ਨੇ ਅਗੰਮਵਾਕ ਕਰਨਾ ਬੰਦ ਕਰ ਦਿੱਤਾ ਤਾਂ ਉਹ ਉੱਚੇ ਸਥਾਨ ਨੂੰ ਗਿਆ।
14ਹੁਣ ਸ਼ਾਊਲ ਦੇ ਚਾਚੇ ਨੇ ਉਸ ਨੂੰ ਅਤੇ ਉਸ ਦੇ ਸੇਵਕ ਨੂੰ ਪੁੱਛਿਆ, “ਤੁਸੀਂ ਕਿੱਥੇ ਸੀ?” ਉਸਨੇ ਕਿਹਾ, “ਗਧੀਆਂ ਨੂੰ ਲੱਭ ਰਹੇ ਸੀ। ਪਰ ਜਦੋਂ ਅਸੀਂ ਦੇਖਿਆ ਜੋ ਉਹ ਸਾਨੂੰ ਨਾ ਮਿਲੀਆਂ, ਫਿਰ ਅਸੀਂ ਸਮੂਏਲ ਕੋਲ ਗਏ।”
15ਸ਼ਾਊਲ ਦੇ ਚਾਚੇ ਨੇ ਆਖਿਆ, “ਮੈਨੂੰ ਦੱਸ ਕਿ ਸਮੂਏਲ ਨੇ ਤੈਨੂੰ ਕੀ ਕਿਹਾ ਹੈ?”