1 ਸ਼ਮੂਏਲ 10

ਜਦੋਂ ਉਹਨਾਂ ਸਾਰੇ ਲੋਕਾਂ ਨੇ ਜਿਹੜੇ ਉਸ ਨੂੰ ਪਹਿਲਾਂ ਤੋਂ ਜਾਣਦੇ ਸਨ, ਉਸ ਨੂੰ ਨਬੀਆਂ ਨਾਲ ਅਗੰਮਵਾਕ ਕਰਦਿਆਂ ਵੇਖਿਆ ਤਾਂ ਇੱਕ-ਦੂਜੇ ਨੂੰ ਆਖਣ ਲੱਗੇ, “ਕੀਸ਼ ਦੇ ਪੁੱਤਰ ਨੂੰ ਇਹ ਕੀ ਹੋਇਆ ਹੈ? ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”

1 Samuel 10:11 (UKJV) And it came to pass, when all that knew him in time past saw that, behold, he prophesied among the prophets, then the people said one to another, What is this that has come unto the son of Kish? Is Saul also among the prophets?

9ਜਦੋਂ ਸ਼ਾਊਲ ਸਮੂਏਲ ਕੋਲੋ ਮੁੜਿਆ ਅਤੇ ਪਿੱਠ ਫੇਰੀ ਤਾਂ ਪਰਮੇਸ਼ਵਰ ਨੇ ਸ਼ਾਊਲ ਨੂੰ ਨਵਾਂ ਮਨ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਪ੍ਰਗਟ ਹੋ ਗਈਆਂ।

10ਜਦੋਂ ਉਹ ਅਤੇ ਉਹ ਦਾ ਸੇਵਕ ਗਿਬਆਹ ਵਿੱਚ ਪਹੁੰਚੇ ਤਾਂ ਨਬੀਆਂ ਤਾਂ ਨਬੀਆਂ ਦੀ ਇੱਕ ਟੋਲੀ ਉਹਨਾਂ ਨੂੰ ਮਿਲੀ। ਪਰਮੇਸ਼ਵਰ ਦਾ ਆਤਮਾ ਉਸ ਉੱਤੇ ਸ਼ਕਤੀਸ਼ਾਲੀ ਰੂਪ ਵਿੱਚ ਆਇਆ, ਅਤੇ ਉਹ ਵੀ ਉਹਨਾਂ ਦੀ ਭਵਿੱਖਬਾਣੀ ਵਿੱਚ ਸ਼ਾਮਲ ਹੋ ਗਿਆ।

11ਜਦੋਂ ਉਹਨਾਂ ਸਾਰੇ ਲੋਕਾਂ ਨੇ ਜਿਹੜੇ ਉਸ ਨੂੰ ਪਹਿਲਾਂ ਤੋਂ ਜਾਣਦੇ ਸਨ, ਉਸ ਨੂੰ ਨਬੀਆਂ ਨਾਲ ਅਗੰਮਵਾਕ ਕਰਦਿਆਂ ਵੇਖਿਆ ਤਾਂ ਇੱਕ-ਦੂਜੇ ਨੂੰ ਆਖਣ ਲੱਗੇ, “ਕੀਸ਼ ਦੇ ਪੁੱਤਰ ਨੂੰ ਇਹ ਕੀ ਹੋਇਆ ਹੈ? ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”

12ਉੱਥੇ ਰਹਿੰਦੇ ਇੱਕ ਮਨੁੱਖ ਨੇ ਉੱਤਰ ਦਿੱਤਾ, ਭਲਾ ਉਹਨਾਂ ਦਾ ਪਿਤਾ ਕੌਣ ਹੈ? ਇਸ ਲਈ ਇਹ ਇੱਕ ਕਹਾਵਤ ਬਣ ਗਈ: “ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”

13ਜਦੋਂ ਸ਼ਾਊਲ ਨੇ ਅਗੰਮਵਾਕ ਕਰਨਾ ਬੰਦ ਕਰ ਦਿੱਤਾ ਤਾਂ ਉਹ ਉੱਚੇ ਸਥਾਨ ਨੂੰ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.