14ਹੁਣ ਸ਼ਾਊਲ ਦੇ ਚਾਚੇ ਨੇ ਉਸ ਨੂੰ ਅਤੇ ਉਸ ਦੇ ਸੇਵਕ ਨੂੰ ਪੁੱਛਿਆ, “ਤੁਸੀਂ ਕਿੱਥੇ ਸੀ?” ਉਸਨੇ ਕਿਹਾ, “ਗਧੀਆਂ ਨੂੰ ਲੱਭ ਰਹੇ ਸੀ। ਪਰ ਜਦੋਂ ਅਸੀਂ ਦੇਖਿਆ ਜੋ ਉਹ ਸਾਨੂੰ ਨਾ ਮਿਲੀਆਂ, ਫਿਰ ਅਸੀਂ ਸਮੂਏਲ ਕੋਲ ਗਏ।”
15ਸ਼ਾਊਲ ਦੇ ਚਾਚੇ ਨੇ ਆਖਿਆ, “ਮੈਨੂੰ ਦੱਸ ਕਿ ਸਮੂਏਲ ਨੇ ਤੈਨੂੰ ਕੀ ਕਿਹਾ ਹੈ?”
16ਸ਼ਾਊਲ ਨੇ ਉੱਤਰ ਦਿੱਤਾ, “ਉਸ ਨੇ ਸਾਨੂੰ ਭਰੋਸਾ ਦਿਵਾਇਆ ਕਿ ਗਧੀਆਂ ਲੱਭ ਗਈਆਂ ਹਨ।” ਪਰ ਉਸ ਨੇ ਆਪਣੇ ਚਾਚੇ ਨੂੰ ਇਹ ਨਹੀਂ ਦੱਸਿਆ ਕਿ ਸਮੂਏਲ ਨੇ ਰਾਜ ਬਾਰੇ ਕੀ ਕਿਹਾ ਸੀ।
17ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਪਾਹ ਵਿੱਚ ਯਾਹਵੇਹ ਦੇ ਕੋਲ ਬੁਲਾਇਆ।
18ਅਤੇ ਉਹਨਾਂ ਨੂੰ ਕਿਹਾ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ‘ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਅਤੇ ਮੈਂ ਤੁਹਾਨੂੰ ਮਿਸਰ ਦੀ ਸ਼ਕਤੀ ਤੋਂ ਅਤੇ ਉਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਛੁਡਾਇਆ ਜੋ ਤੁਹਾਡੇ ਉੱਤੇ ਜ਼ੁਲਮ ਕਰਦੇ ਸਨ।’