1 ਸ਼ਮੂਏਲ 10

ਤਦ ਉਸ ਨੇ ਬਿਨਯਾਮੀਨ ਦੇ ਗੋਤ ਨੂੰ, ਉਹਨਾਂ ਦੇ ਟੱਬਰ ਦੇ ਅਨੁਸਾਰ ਨੇੜੇ ਬੁਲਾਇਆ, ਤਾਂ ਮਤਰੀ ਦੇ ਗੋਤ ਦਾ ਨਾਮ ਨਿੱਕਲਿਆ। ਅੰਤ ਵਿੱਚ ਕੀਸ਼ ਦਾ ਪੁੱਤਰ ਸ਼ਾਊਲ ਲਿਆ ਗਿਆ। ਪਰ ਜਦੋਂ ਉਹਨਾਂ ਨੇ ਉਸ ਦੀ ਭਾਲ ਕੀਤੀ ਤਾਂ ਉਹ ਨਹੀਂ ਮਿਲਿਆ।

1 Samuel 10:21 (UKJV) When he had caused the tribe of Benjamin to come near by their families, the family of Matri was taken, and Saul the son of Kish was taken: and when they sought him, he could not be found.

19ਪਰ ਤੁਸੀਂ ਹੁਣ ਆਪਣੇ ਪਰਮੇਸ਼ਵਰ ਨੂੰ ਛੱਡ ਦਿੱਤਾ ਹੈ, ਜਿਹੜਾ ਤੁਹਾਨੂੰ ਤੁਹਾਡੀਆਂ ਸਾਰੀਆਂ ਬੁਰਿਆਈਆਂ ਅਤੇ ਦੁੱਖਾ ਤੋਂ ਬਚਾਉਂਦਾ ਹੈ। ਪਰ ਤੁਸੀਂ ਕਿਹਾ ਹੈ, ‘ਨਹੀਂ, ਸਾਡੇ ਉੱਤੇ ਇੱਕ ਰਾਜਾ ਨਿਯੁਕਤ ਕਰ।’ ਇਸ ਲਈ ਹੁਣ ਆਪਣੇ ਆਪ ਨੂੰ ਆਪਣੀਆਂ ਗੋਤਾਂ ਅਤੇ ਕਬੀਲੇ ਅਨੁਸਾਰ ਯਾਹਵੇਹ ਦੇ ਅੱਗੇ ਪੇਸ਼ ਕਰੋ।”

20ਜਦੋਂ ਸਮੂਏਲ ਨੇ ਇਸਰਾਏਲ ਦੇ ਸਾਰਿਆਂ ਗੋਤਾਂ ਨੂੰ ਇਕੱਠਾ ਕੀਤਾ ਤਾਂ ਪਰਚੀ ਬਿਨਯਾਮੀਨ ਗੋਤ ਦੇ ਨਾਮ ਤੇ ਨਿਕਲੀ।

21ਤਦ ਉਸ ਨੇ ਬਿਨਯਾਮੀਨ ਦੇ ਗੋਤ ਨੂੰ, ਉਹਨਾਂ ਦੇ ਟੱਬਰ ਦੇ ਅਨੁਸਾਰ ਨੇੜੇ ਬੁਲਾਇਆ, ਤਾਂ ਮਤਰੀ ਦੇ ਗੋਤ ਦਾ ਨਾਮ ਨਿੱਕਲਿਆ। ਅੰਤ ਵਿੱਚ ਕੀਸ਼ ਦਾ ਪੁੱਤਰ ਸ਼ਾਊਲ ਲਿਆ ਗਿਆ। ਪਰ ਜਦੋਂ ਉਹਨਾਂ ਨੇ ਉਸ ਦੀ ਭਾਲ ਕੀਤੀ ਤਾਂ ਉਹ ਨਹੀਂ ਮਿਲਿਆ।

22ਤਾਂ ਉਹਨਾਂ ਨੇ ਯਾਹਵੇਹ ਤੋਂ ਹੋਰ ਪੁੱਛਿਆ, “ਕੋਈ ਹੋਰ ਮਨੁੱਖ ਇੱਥੇ ਆਵੇਗਾ ਕਿ ਨਹੀਂ?” ਅਤੇ ਯਾਹਵੇਹ ਨੇ ਕਿਹਾ, “ਹਾਂ, ਉਸਨੇ ਆਪਣੇ ਆਪ ਨੂੰ ਰਸਦ ਦੇ ਵਿਚਕਾਰ ਛੁਪਾ ਲਿਆ ਹੈ।”

23ਤਦ ਉਹ ਭੱਜ ਕੇ ਉਸ ਨੂੰ ਬਾਹਰ ਲੈ ਆਏ ਅਤੇ ਜਦੋਂ ਉਹ ਲੋਕਾਂ ਵਿੱਚ ਖੜ੍ਹਾ ਸੀ ਤਾਂ ਉਹ ਸਾਰਿਆਂ ਨਾਲੋਂ ਉੱਚਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.