1 ਸ਼ਮੂਏਲ 10

ਤਾਂ ਉਹਨਾਂ ਨੇ ਯਾਹਵੇਹ ਤੋਂ ਹੋਰ ਪੁੱਛਿਆ, “ਕੋਈ ਹੋਰ ਮਨੁੱਖ ਇੱਥੇ ਆਵੇਗਾ ਕਿ ਨਹੀਂ?” ਅਤੇ ਯਾਹਵੇਹ ਨੇ ਕਿਹਾ, “ਹਾਂ, ਉਸਨੇ ਆਪਣੇ ਆਪ ਨੂੰ ਰਸਦ ਦੇ ਵਿਚਕਾਰ ਛੁਪਾ ਲਿਆ ਹੈ।”

1 Samuel 10:22 (UKJV) Therefore they enquired of the LORD further, if the man should yet come thither. And the LORD answered, Behold he has hid himself among the stuff.

20ਜਦੋਂ ਸਮੂਏਲ ਨੇ ਇਸਰਾਏਲ ਦੇ ਸਾਰਿਆਂ ਗੋਤਾਂ ਨੂੰ ਇਕੱਠਾ ਕੀਤਾ ਤਾਂ ਪਰਚੀ ਬਿਨਯਾਮੀਨ ਗੋਤ ਦੇ ਨਾਮ ਤੇ ਨਿਕਲੀ।

21ਤਦ ਉਸ ਨੇ ਬਿਨਯਾਮੀਨ ਦੇ ਗੋਤ ਨੂੰ, ਉਹਨਾਂ ਦੇ ਟੱਬਰ ਦੇ ਅਨੁਸਾਰ ਨੇੜੇ ਬੁਲਾਇਆ, ਤਾਂ ਮਤਰੀ ਦੇ ਗੋਤ ਦਾ ਨਾਮ ਨਿੱਕਲਿਆ। ਅੰਤ ਵਿੱਚ ਕੀਸ਼ ਦਾ ਪੁੱਤਰ ਸ਼ਾਊਲ ਲਿਆ ਗਿਆ। ਪਰ ਜਦੋਂ ਉਹਨਾਂ ਨੇ ਉਸ ਦੀ ਭਾਲ ਕੀਤੀ ਤਾਂ ਉਹ ਨਹੀਂ ਮਿਲਿਆ।

22ਤਾਂ ਉਹਨਾਂ ਨੇ ਯਾਹਵੇਹ ਤੋਂ ਹੋਰ ਪੁੱਛਿਆ, “ਕੋਈ ਹੋਰ ਮਨੁੱਖ ਇੱਥੇ ਆਵੇਗਾ ਕਿ ਨਹੀਂ?” ਅਤੇ ਯਾਹਵੇਹ ਨੇ ਕਿਹਾ, “ਹਾਂ, ਉਸਨੇ ਆਪਣੇ ਆਪ ਨੂੰ ਰਸਦ ਦੇ ਵਿਚਕਾਰ ਛੁਪਾ ਲਿਆ ਹੈ।”

23ਤਦ ਉਹ ਭੱਜ ਕੇ ਉਸ ਨੂੰ ਬਾਹਰ ਲੈ ਆਏ ਅਤੇ ਜਦੋਂ ਉਹ ਲੋਕਾਂ ਵਿੱਚ ਖੜ੍ਹਾ ਸੀ ਤਾਂ ਉਹ ਸਾਰਿਆਂ ਨਾਲੋਂ ਉੱਚਾ ਸੀ।

24ਸਮੂਏਲ ਨੇ ਸਾਰੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਉਸ ਮਨੁੱਖ ਨੂੰ ਵੇਖਦੇ ਹੋ ਜਿਸਨੂੰ ਯਾਹਵੇਹ ਨੇ ਚੁਣਿਆ ਹੈ? ਸਾਰੇ ਲੋਕਾਂ ਵਿੱਚ ਉਸ ਵਰਗਾ ਕੋਈ ਨਹੀਂ ਹੈ।” ਤਦ ਲੋਕਾਂ ਨੇ ਰੌਲਾ ਪਾਇਆ, “ਪਾਤਸ਼ਾਹ ਜ਼ਿੰਦਾਬਾਦ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.