22ਤਾਂ ਉਹਨਾਂ ਨੇ ਯਾਹਵੇਹ ਤੋਂ ਹੋਰ ਪੁੱਛਿਆ, “ਕੋਈ ਹੋਰ ਮਨੁੱਖ ਇੱਥੇ ਆਵੇਗਾ ਕਿ ਨਹੀਂ?” ਅਤੇ ਯਾਹਵੇਹ ਨੇ ਕਿਹਾ, “ਹਾਂ, ਉਸਨੇ ਆਪਣੇ ਆਪ ਨੂੰ ਰਸਦ ਦੇ ਵਿਚਕਾਰ ਛੁਪਾ ਲਿਆ ਹੈ।”
23ਤਦ ਉਹ ਭੱਜ ਕੇ ਉਸ ਨੂੰ ਬਾਹਰ ਲੈ ਆਏ ਅਤੇ ਜਦੋਂ ਉਹ ਲੋਕਾਂ ਵਿੱਚ ਖੜ੍ਹਾ ਸੀ ਤਾਂ ਉਹ ਸਾਰਿਆਂ ਨਾਲੋਂ ਉੱਚਾ ਸੀ।
24ਸਮੂਏਲ ਨੇ ਸਾਰੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਉਸ ਮਨੁੱਖ ਨੂੰ ਵੇਖਦੇ ਹੋ ਜਿਸਨੂੰ ਯਾਹਵੇਹ ਨੇ ਚੁਣਿਆ ਹੈ? ਸਾਰੇ ਲੋਕਾਂ ਵਿੱਚ ਉਸ ਵਰਗਾ ਕੋਈ ਨਹੀਂ ਹੈ।” ਤਦ ਲੋਕਾਂ ਨੇ ਰੌਲਾ ਪਾਇਆ, “ਪਾਤਸ਼ਾਹ ਜ਼ਿੰਦਾਬਾਦ!”
25ਸਮੂਏਲ ਨੇ ਲੋਕਾਂ ਨੂੰ ਰਾਜ ਦਾ ਵਰਣਨ ਕੀਤਾ। ਉਸਨੇ ਉਹਨਾਂ ਨੂੰ ਇੱਕ ਪੋਥੀ ਉੱਤੇ ਲਿਖ ਕੇ ਯਾਹਵੇਹ ਅੱਗੇ ਰੱਖ ਦਿੱਤਾ। ਤਦ ਸਮੂਏਲ ਨੇ ਲੋਕਾਂ ਨੂੰ ਵਿਦਾ ਕੀਤਾ ਕਿ ਹਰ ਕੋਈ ਆਪੋ-ਆਪਣੇ ਘਰ ਜਾਵੇ।
26ਸ਼ਾਊਲ ਵੀ ਗਿਬਆਹ ਵਿੱਚ ਆਪਣੇ ਘਰ ਗਿਆ ਅਤੇ ਉਸ ਦੇ ਨਾਲ ਉਹ ਸੂਰਬੀਰ ਵੀ ਸਨ ਜਿਨ੍ਹਾਂ ਦੇ ਦਿਲਾਂ ਨੂੰ ਪਰਮੇਸ਼ਵਰ ਨੇ ਉਭਰਾਇਆ ਸੀ।