1 ਸ਼ਮੂਏਲ 10

ਸ਼ਾਊਲ ਵੀ ਗਿਬਆਹ ਵਿੱਚ ਆਪਣੇ ਘਰ ਗਿਆ ਅਤੇ ਉਸ ਦੇ ਨਾਲ ਉਹ ਸੂਰਬੀਰ ਵੀ ਸਨ ਜਿਨ੍ਹਾਂ ਦੇ ਦਿਲਾਂ ਨੂੰ ਪਰਮੇਸ਼ਵਰ ਨੇ ਉਭਰਾਇਆ ਸੀ।

1 Samuel 10:26 (UKJV) And Saul also went home to Gibeah; and there went with him a band of men, whose hearts God had touched.

24ਸਮੂਏਲ ਨੇ ਸਾਰੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਉਸ ਮਨੁੱਖ ਨੂੰ ਵੇਖਦੇ ਹੋ ਜਿਸਨੂੰ ਯਾਹਵੇਹ ਨੇ ਚੁਣਿਆ ਹੈ? ਸਾਰੇ ਲੋਕਾਂ ਵਿੱਚ ਉਸ ਵਰਗਾ ਕੋਈ ਨਹੀਂ ਹੈ।” ਤਦ ਲੋਕਾਂ ਨੇ ਰੌਲਾ ਪਾਇਆ, “ਪਾਤਸ਼ਾਹ ਜ਼ਿੰਦਾਬਾਦ!”

25ਸਮੂਏਲ ਨੇ ਲੋਕਾਂ ਨੂੰ ਰਾਜ ਦਾ ਵਰਣਨ ਕੀਤਾ। ਉਸਨੇ ਉਹਨਾਂ ਨੂੰ ਇੱਕ ਪੋਥੀ ਉੱਤੇ ਲਿਖ ਕੇ ਯਾਹਵੇਹ ਅੱਗੇ ਰੱਖ ਦਿੱਤਾ। ਤਦ ਸਮੂਏਲ ਨੇ ਲੋਕਾਂ ਨੂੰ ਵਿਦਾ ਕੀਤਾ ਕਿ ਹਰ ਕੋਈ ਆਪੋ-ਆਪਣੇ ਘਰ ਜਾਵੇ।

26ਸ਼ਾਊਲ ਵੀ ਗਿਬਆਹ ਵਿੱਚ ਆਪਣੇ ਘਰ ਗਿਆ ਅਤੇ ਉਸ ਦੇ ਨਾਲ ਉਹ ਸੂਰਬੀਰ ਵੀ ਸਨ ਜਿਨ੍ਹਾਂ ਦੇ ਦਿਲਾਂ ਨੂੰ ਪਰਮੇਸ਼ਵਰ ਨੇ ਉਭਰਾਇਆ ਸੀ।

27ਪਰ ਕਈਆਂ ਨੇ ਕਿਹਾ, “ਇਹ ਮਨੁੱਖ ਸਾਨੂੰ ਕਿਵੇਂ ਬਚਾ ਸਕਦਾ ਹੈ?” ਉਹਨਾਂ ਨੇ ਉਸਨੂੰ ਤੁੱਛ ਸਮਝਿਆ ਅਤੇ ਉਸਦੇ ਲਈ ਕੋਈ ਤੋਹਫ਼ਾ ਨਾ ਲਿਆਏ। ਪਰ ਸ਼ਾਊਲ ਨੇ ਸਾਰੀ ਗੱਲ ਨੂੰ ਸੁਣ ਕੇ ਅਣਸੁਣਿਆ ਕੀਤਾ ਅਤੇ ਚੁੱਪ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.