6ਤਾਂ ਯਾਹਵੇਹ ਦਾ ਆਤਮਾ ਤੇਰੇ ਉੱਤੇ ਬਲ ਨਾਲ ਆਵੇਗਾ, ਅਤੇ ਤੂੰ ਵੀ ਉਹਨਾਂ ਨਾਲ ਅਗੰਮਵਾਕ ਬੋਲੇਗਾ; ਅਤੇ ਤੂੰ ਇੱਕ ਵੱਖਰੇ ਵਿਅਕਤੀ ਵਿੱਚ ਬਦਲ ਜਾਵੇਗਾ।
7ਇੱਕ ਵਾਰ ਜਦੋਂ ਇਹ ਨਿਸ਼ਾਨੀਆਂ ਪੂਰੀਆਂ ਹੋ ਜਾਣ, ਫਿਰ ਜਿਸ ਕੰਮ ਨੂੰ ਕਰਨ ਦਾ ਤੈਨੂੰ ਮੌਕਾ ਮਿਲੇ ਉਸ ਨੂੰ ਕਰਨ ਵਿੱਚ ਲੱਗ ਜਾਣਾ।
8“ਮੇਰੇ ਅੱਗੇ ਗਿਲਗਾਲ ਨੂੰ ਚੱਲ। ਮੈਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਲਈ ਤੇਰੇ ਕੋਲ ਜ਼ਰੂਰ ਆਵਾਂਗਾ, ਪਰ ਤੈਨੂੰ ਸੱਤ ਦਿਨ ਇੰਤਜ਼ਾਰ ਕਰਨਾ ਪਵੇਗਾ ਜਦੋਂ ਤੱਕ ਮੈਂ ਤੇਰੇ ਕੋਲ ਨਾ ਆਵਾਂ ਅਤੇ ਤੈਨੂੰ ਇਹ ਨਾ ਦੱਸਾਂ ਕਿ ਤੂੰ ਕੀ ਕਰਨਾ ਹੈ।”
9ਜਦੋਂ ਸ਼ਾਊਲ ਸਮੂਏਲ ਕੋਲੋ ਮੁੜਿਆ ਅਤੇ ਪਿੱਠ ਫੇਰੀ ਤਾਂ ਪਰਮੇਸ਼ਵਰ ਨੇ ਸ਼ਾਊਲ ਨੂੰ ਨਵਾਂ ਮਨ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਪ੍ਰਗਟ ਹੋ ਗਈਆਂ।
10ਜਦੋਂ ਉਹ ਅਤੇ ਉਹ ਦਾ ਸੇਵਕ ਗਿਬਆਹ ਵਿੱਚ ਪਹੁੰਚੇ ਤਾਂ ਨਬੀਆਂ ਤਾਂ ਨਬੀਆਂ ਦੀ ਇੱਕ ਟੋਲੀ ਉਹਨਾਂ ਨੂੰ ਮਿਲੀ। ਪਰਮੇਸ਼ਵਰ ਦਾ ਆਤਮਾ ਉਸ ਉੱਤੇ ਸ਼ਕਤੀਸ਼ਾਲੀ ਰੂਪ ਵਿੱਚ ਆਇਆ, ਅਤੇ ਉਹ ਵੀ ਉਹਨਾਂ ਦੀ ਭਵਿੱਖਬਾਣੀ ਵਿੱਚ ਸ਼ਾਮਲ ਹੋ ਗਿਆ।