8ਜਦੋਂ ਸ਼ਾਊਲ ਨੇ ਉਹਨਾਂ ਨੂੰ ਬੇਜ਼ੇਕ ਵਿੱਚ ਇਕੱਠਾ ਕੀਤਾ ਤਾਂ ਇਸਰਾਏਲ ਦੇ ਮਨੁੱਖ ਤਿੰਨ ਲੱਖ ਅਤੇ ਯਹੂਦਾਹ ਦੇ ਮਨੁੱਖ ਤੀਹ ਹਜ਼ਾਰ ਸਨ।
9ਉਹਨਾਂ ਸੰਦੇਸ਼ਵਾਹਕਾਂ ਨੂੰ ਜਿਹੜੇ ਆਏ ਸਨ, ਆਖਿਆ, “ਯਾਬੇਸ਼ ਗਿਲਆਦ ਦੇ ਲੋਕਾਂ ਨੂੰ ਆਖੋ, ‘ਕੱਲ੍ਹ ਜਿਸ ਵੇਲੇ ਸੂਰਜ ਦੀ ਧੁੱਪ ਤੇਜ ਹੋਵੇਗੀ ਤਦ ਤੁਹਾਨੂੰ ਛੁਟਕਾਰਾ ਮਿਲੇਗਾ।’ ” ਜਦੋਂ ਸੰਦੇਸ਼ਵਾਹਕਾਂ ਨੇ ਯਾਬੇਸ਼ ਦੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਉਹਨਾਂ ਨੇ ਬਹੁਤ ਅਨੰਦ ਮਨਾਇਆ।
10ਉਹਨਾਂ ਨੇ ਅੰਮੋਨੀਆਂ ਨੂੰ ਆਖਿਆ, “ਕੱਲ੍ਹ ਅਸੀਂ ਆਪਣੇ ਆਪ ਨੂੰ ਤੁਹਾਡੇ ਹਵਾਲੇ ਕਰ ਦੇਵਾਂਗੇ ਅਤੇ ਤੁਸੀਂ ਸਾਡੇ ਨਾਲ ਜੋ ਚਾਹੋ ਕਰ ਸਕਦੇ ਹੋ।”
11ਅਗਲੇ ਦਿਨ ਸ਼ਾਊਲ ਨੇ ਆਪਣੇ ਆਦਮੀਆਂ ਨੂੰ ਤਿੰਨ ਟੋਲੀਆਂ ਵਿੱਚ ਵੰਡ ਦਿੱਤਾ ਅਤੇ ਉਹ ਪਹਿਲੇ ਪਹਿਰ ਡੇਰੇ ਦੇ ਵਿੱਚ ਆ ਵੜਿਆ ਅਤੇ ਅੰਮੋਨੀਆਂ ਨੂੰ ਮਾਰਿਆ ਅਤੇ ਦਿਨ ਚੜਨ ਤੱਕ ਅਜਿਹਾ ਮਾਰਦੇ ਰਹੇ ਕਿ ਜਿਹੜੇ ਬਚ ਗਏ ਉਹ ਅਜਿਹੇ ਖਿੱਲਰ ਗਏ, ਜੋ ਦੋ ਲੋਕ ਵੀ ਇਕੱਠੇ ਨਾ ਹੋ ਸਕੇ।
12ਤਦ ਲੋਕਾਂ ਨੇ ਸਮੂਏਲ ਨੂੰ ਕਿਹਾ, “ਉਹ ਕੌਣ ਹੈ ਜਿਸਨੇ ਆਖਿਆ ਸੀ, ‘ਕੀ ਸ਼ਾਊਲ ਸਾਡੇ ਉੱਤੇ ਰਾਜ ਕਰੇਗਾ?’ ਇਹਨਾਂ ਆਦਮੀਆਂ ਨੂੰ ਸਾਡੇ ਹਵਾਲੇ ਕਰ ਤਾਂ ਜੋ ਅਸੀਂ ਉਹਨਾਂ ਨੂੰ ਮਾਰ ਦੇਈਏ।”