1 ਸ਼ਮੂਏਲ 12

ਕੀ ਹੁਣ ਕਣਕ ਦੀ ਵਾਢੀ ਦਾ ਸਮਾਂ ਨਹੀਂ? ਮੈਂ ਯਾਹਵੇਹ ਨੂੰ ਪੁਕਾਰਾਂਗਾ ਜੋ ਬੱਦਲਾਂ ਨੂੰ ਗਰਜਾਵੇ ਅਤੇ ਮੀਂਹ ਘੱਲੇ ਇਸ ਕਰਕੇ ਜੋ ਤੁਸੀਂ ਜਾਣੋ ਅਤੇ ਵੇਖੋ, ਜੋ ਯਾਹਵੇਹ ਕੋਲੋਂ ਰਾਜਾ ਮੰਗਣ ਦਾ ਇੱਕ ਵੱਡਾ ਪਾਪ ਕੀਤਾ ਹੈ।”

1 Samuel 12:17 (UKJV) Is it not wheat harvest to day? I will call unto the LORD, and he shall send thunder and rain; that all of you may perceive and see that your wickedness is great, which all of you have done in the sight of the LORD, in asking you a king.

15ਪਰ ਜੇ ਤੁਸੀਂ ਯਾਹਵੇਹ ਦਾ ਬਚਨ ਨਾ ਮੰਨੋ ਅਤੇ ਉਸ ਦੇ ਹੁਕਮਾਂ ਦੀ ਉਲੰਘਣਾ ਕਰੋਗੇ ਤਾਂ ਯਾਹਵੇਹ ਦਾ ਹੱਥ ਤੁਹਾਡੇ ਵਿਰੁੱਧ ਹੋਵੇਗਾ ਜਿਵੇਂ ਤੁਹਾਡੇ ਪੁਰਖਿਆਂ ਦੇ ਵਿਰੁੱਧ ਸੀ।

16“ਹੁਣ, ਤੁਸੀਂ ਖੜ੍ਹੇ ਰਹੋ ਅਤੇ ਇਸ ਮਹਾਨ ਕੰਮ ਨੂੰ ਵੇਖੋ ਜੋ ਯਾਹਵੇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਰਨ ਵਾਲਾ ਹੈ!

17ਕੀ ਹੁਣ ਕਣਕ ਦੀ ਵਾਢੀ ਦਾ ਸਮਾਂ ਨਹੀਂ? ਮੈਂ ਯਾਹਵੇਹ ਨੂੰ ਪੁਕਾਰਾਂਗਾ ਜੋ ਬੱਦਲਾਂ ਨੂੰ ਗਰਜਾਵੇ ਅਤੇ ਮੀਂਹ ਘੱਲੇ ਇਸ ਕਰਕੇ ਜੋ ਤੁਸੀਂ ਜਾਣੋ ਅਤੇ ਵੇਖੋ, ਜੋ ਯਾਹਵੇਹ ਕੋਲੋਂ ਰਾਜਾ ਮੰਗਣ ਦਾ ਇੱਕ ਵੱਡਾ ਪਾਪ ਕੀਤਾ ਹੈ।”

18ਤਦ ਸਮੂਏਲ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਉਸੇ ਦਿਨ ਗਰਜ ਹੋਈ ਅਤੇ ਯਾਹਵੇਹ ਨੇ ਮੀਂਹ ਭੇਜਿਆ। ਇਸ ਲਈ ਸਾਰੇ ਲੋਕ ਯਾਹਵੇਹ ਅਤੇ ਸਮੂਏਲ ਕੋਲੋ ਬਹੁਤ ਡਰ ਗਏ।

19ਸਭਨਾਂ ਲੋਕਾਂ ਨੇ ਸਮੂਏਲ ਨੂੰ ਆਖਿਆ, “ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਆਪਣੇ ਸੇਵਕਾਂ ਲਈ ਪ੍ਰਾਰਥਨਾ ਕਰੋ ਤਾਂ ਜੋ ਅਸੀਂ ਮਰ ਨਾ ਜਾਈਏ ਕਿਉਂ ਜੋ ਅਸੀਂ ਰਾਜੇ ਦੀ ਮੰਗ ਕਰਨ ਦੀ ਬਦੀ ਵਿੱਚ ਆਪਣੇ ਹੋਰ ਸਾਰੇ ਪਾਪਾਂ ਵਿੱਚ ਵਾਧਾ ਕੀਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.