1 ਸ਼ਮੂਏਲ 12

ਹੁਣ ਤੁਹਾਡਾ ਆਗੂ ਇੱਕ ਰਾਜਾ ਹੈ ਅਤੇ ਮੈਂ ਹੁਣ ਬਜ਼ੁਰਗ ਹੋ ਗਿਆ ਹਾਂ ਅਤੇ ਮੇਰੇ ਸਿਰ ਦੇ ਵਾਲ ਵੀ ਚਿੱਟੇ ਹੋ ਗਏ ਹਨ, ਅਤੇ ਮੇਰੇ ਪੁੱਤਰ ਇੱਥੇ ਤੁਹਾਡੇ ਨਾਲ ਹਨ। ਮੈਂ ਆਪਣੀ ਜਵਾਨੀ ਤੋਂ ਲੈ ਕੇ ਅੱਜ ਤੱਕ ਤੁਹਾਡਾ ਆਗੂ ਰਿਹਾ ਹਾਂ।

1 Samuel 12:2 (UKJV) And now, behold, the king walks before you: and I am old and grayheaded; and, behold, my sons are with you: and I have walked before you from my childhood unto this day.

1ਸਮੂਏਲ ਨੇ ਸਾਰੇ ਇਸਰਾਏਲ ਨੂੰ ਆਖਿਆ, “ਮੈਂ ਸਭ ਕੁਝ ਮੰਨ ਲਿਆ ਹੈ ਜੋ ਤੁਸੀਂ ਮੈਨੂੰ ਕਿਹਾ ਹੈ ਅਤੇ ਮੈਂ ਤੁਹਾਡੇ ਉੱਤੇ ਇੱਕ ਰਾਜਾ ਠਹਿਰਾਇਆ ਹੈ।

2ਹੁਣ ਤੁਹਾਡਾ ਆਗੂ ਇੱਕ ਰਾਜਾ ਹੈ ਅਤੇ ਮੈਂ ਹੁਣ ਬਜ਼ੁਰਗ ਹੋ ਗਿਆ ਹਾਂ ਅਤੇ ਮੇਰੇ ਸਿਰ ਦੇ ਵਾਲ ਵੀ ਚਿੱਟੇ ਹੋ ਗਏ ਹਨ, ਅਤੇ ਮੇਰੇ ਪੁੱਤਰ ਇੱਥੇ ਤੁਹਾਡੇ ਨਾਲ ਹਨ। ਮੈਂ ਆਪਣੀ ਜਵਾਨੀ ਤੋਂ ਲੈ ਕੇ ਅੱਜ ਤੱਕ ਤੁਹਾਡਾ ਆਗੂ ਰਿਹਾ ਹਾਂ।

3ਮੈਂ ਇੱਥੇ ਖੜ੍ਹਾ ਹਾਂ, ਮੇਰੇ ਵਿਰੁੱਧ ਯਾਹਵੇਹ ਅਤੇ ਉਸਦੇ ਮਸਹ ਕੀਤੇ ਹੋਏ ਦੇ ਸਾਹਮਣੇ ਗਵਾਹੀ ਦਿਓ। ਮੈਂ ਕਿਸ ਦਾ ਬਲਦ ਲਿਆ ਹੈ? ਮੈਂ ਕਿਸ ਦਾ ਗਧਾ ਲਿਆ ਹੈ? ਜਾਂ ਮੈਂ ਕਿਸ ਨੂੰ ਧੋਖਾ ਦਿੱਤਾ ਹੈ? ਜਾਂ ਮੈਂ ਕਿਸੇ ਤੇ ਜ਼ੁਲਮ ਕੀਤਾ ਹੈ? ਜਾਂ ਮੈਂ ਕਿਸੇ ਕੋਲੋ ਰਿਸ਼ਵਤ ਲੈ ਕੇ ਅਣਦੇਖਾ ਕਰ ਦਿੱਤਾ ਹੈ। ਜੇਕਰ ਮੈਂ ਇਹਨਾਂ ਵਿੱਚੋਂ ਕੋਈ ਕੰਮ ਕੀਤਾ ਹੈ, ਤਾਂ ਮੈਂ ਇਸਨੂੰ ਠੀਕ ਕਰਾਂਗਾ।”

4ਉਹਨਾਂ ਨੇ ਉੱਤਰ ਦਿੱਤਾ, “ਤੁਸੀਂ ਸਾਡੇ ਨਾਲ ਧੋਖਾ ਜਾਂ ਜ਼ੁਲਮ ਨਹੀਂ ਕੀਤਾ। ਤੂੰ ਕਿਸੇ ਦੇ ਹੱਥੋਂ ਕੁਝ ਨਹੀਂ ਲਿਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.