1 ਸ਼ਮੂਏਲ 12

ਮੈਂ ਇੱਥੇ ਖੜ੍ਹਾ ਹਾਂ, ਮੇਰੇ ਵਿਰੁੱਧ ਯਾਹਵੇਹ ਅਤੇ ਉਸਦੇ ਮਸਹ ਕੀਤੇ ਹੋਏ ਦੇ ਸਾਹਮਣੇ ਗਵਾਹੀ ਦਿਓ। ਮੈਂ ਕਿਸ ਦਾ ਬਲਦ ਲਿਆ ਹੈ? ਮੈਂ ਕਿਸ ਦਾ ਗਧਾ ਲਿਆ ਹੈ? ਜਾਂ ਮੈਂ ਕਿਸ ਨੂੰ ਧੋਖਾ ਦਿੱਤਾ ਹੈ? ਜਾਂ ਮੈਂ ਕਿਸੇ ਤੇ ਜ਼ੁਲਮ ਕੀਤਾ ਹੈ? ਜਾਂ ਮੈਂ ਕਿਸੇ ਕੋਲੋ ਰਿਸ਼ਵਤ ਲੈ ਕੇ ਅਣਦੇਖਾ ਕਰ ਦਿੱਤਾ ਹੈ। ਜੇਕਰ ਮੈਂ ਇਹਨਾਂ ਵਿੱਚੋਂ ਕੋਈ ਕੰਮ ਕੀਤਾ ਹੈ, ਤਾਂ ਮੈਂ ਇਸਨੂੰ ਠੀਕ ਕਰਾਂਗਾ।”

1 Samuel 12:3 (UKJV) Behold, here I am: witness against me before the LORD, and before his anointed: whose ox have I taken? or whose ass have I taken? or whom have I defrauded? whom have I oppressed? or of whose hand have I received any bribe to blind mine eyes therewith? and I will restore it you.

1ਸਮੂਏਲ ਨੇ ਸਾਰੇ ਇਸਰਾਏਲ ਨੂੰ ਆਖਿਆ, “ਮੈਂ ਸਭ ਕੁਝ ਮੰਨ ਲਿਆ ਹੈ ਜੋ ਤੁਸੀਂ ਮੈਨੂੰ ਕਿਹਾ ਹੈ ਅਤੇ ਮੈਂ ਤੁਹਾਡੇ ਉੱਤੇ ਇੱਕ ਰਾਜਾ ਠਹਿਰਾਇਆ ਹੈ।

2ਹੁਣ ਤੁਹਾਡਾ ਆਗੂ ਇੱਕ ਰਾਜਾ ਹੈ ਅਤੇ ਮੈਂ ਹੁਣ ਬਜ਼ੁਰਗ ਹੋ ਗਿਆ ਹਾਂ ਅਤੇ ਮੇਰੇ ਸਿਰ ਦੇ ਵਾਲ ਵੀ ਚਿੱਟੇ ਹੋ ਗਏ ਹਨ, ਅਤੇ ਮੇਰੇ ਪੁੱਤਰ ਇੱਥੇ ਤੁਹਾਡੇ ਨਾਲ ਹਨ। ਮੈਂ ਆਪਣੀ ਜਵਾਨੀ ਤੋਂ ਲੈ ਕੇ ਅੱਜ ਤੱਕ ਤੁਹਾਡਾ ਆਗੂ ਰਿਹਾ ਹਾਂ।

3ਮੈਂ ਇੱਥੇ ਖੜ੍ਹਾ ਹਾਂ, ਮੇਰੇ ਵਿਰੁੱਧ ਯਾਹਵੇਹ ਅਤੇ ਉਸਦੇ ਮਸਹ ਕੀਤੇ ਹੋਏ ਦੇ ਸਾਹਮਣੇ ਗਵਾਹੀ ਦਿਓ। ਮੈਂ ਕਿਸ ਦਾ ਬਲਦ ਲਿਆ ਹੈ? ਮੈਂ ਕਿਸ ਦਾ ਗਧਾ ਲਿਆ ਹੈ? ਜਾਂ ਮੈਂ ਕਿਸ ਨੂੰ ਧੋਖਾ ਦਿੱਤਾ ਹੈ? ਜਾਂ ਮੈਂ ਕਿਸੇ ਤੇ ਜ਼ੁਲਮ ਕੀਤਾ ਹੈ? ਜਾਂ ਮੈਂ ਕਿਸੇ ਕੋਲੋ ਰਿਸ਼ਵਤ ਲੈ ਕੇ ਅਣਦੇਖਾ ਕਰ ਦਿੱਤਾ ਹੈ। ਜੇਕਰ ਮੈਂ ਇਹਨਾਂ ਵਿੱਚੋਂ ਕੋਈ ਕੰਮ ਕੀਤਾ ਹੈ, ਤਾਂ ਮੈਂ ਇਸਨੂੰ ਠੀਕ ਕਰਾਂਗਾ।”

4ਉਹਨਾਂ ਨੇ ਉੱਤਰ ਦਿੱਤਾ, “ਤੁਸੀਂ ਸਾਡੇ ਨਾਲ ਧੋਖਾ ਜਾਂ ਜ਼ੁਲਮ ਨਹੀਂ ਕੀਤਾ। ਤੂੰ ਕਿਸੇ ਦੇ ਹੱਥੋਂ ਕੁਝ ਨਹੀਂ ਲਿਆ।”

5ਸਮੂਏਲ ਨੇ ਉਹਨਾਂ ਨੂੰ ਆਖਿਆ, ਯਾਹਵੇਹ ਤੁਹਾਡੇ ਵਿਰੁੱਧ ਗਵਾਹ ਹੈ ਅਤੇ ਉਸ ਦਾ ਮਸਹ ਕੀਤਾ ਹੋਇਆ, ਅੱਜ ਦੇ ਦਿਨ ਗਵਾਹ ਹੈ ਜੋ ਤੁਸੀਂ ਮੇਰੇ ਹੱਥ ਵਿੱਚ ਕੁਝ ਨਹੀਂ ਪਾਇਆ। ਉਹਨਾਂ ਨੇ ਕਿਹਾ, “ਉਹ ਗਵਾਹ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.