1 ਸ਼ਮੂਏਲ 12

ਸਮੂਏਲ ਨੇ ਉਹਨਾਂ ਨੂੰ ਆਖਿਆ, ਯਾਹਵੇਹ ਤੁਹਾਡੇ ਵਿਰੁੱਧ ਗਵਾਹ ਹੈ ਅਤੇ ਉਸ ਦਾ ਮਸਹ ਕੀਤਾ ਹੋਇਆ, ਅੱਜ ਦੇ ਦਿਨ ਗਵਾਹ ਹੈ ਜੋ ਤੁਸੀਂ ਮੇਰੇ ਹੱਥ ਵਿੱਚ ਕੁਝ ਨਹੀਂ ਪਾਇਆ। ਉਹਨਾਂ ਨੇ ਕਿਹਾ, “ਉਹ ਗਵਾਹ ਹੈ।”

1 Samuel 12:5 (UKJV) And he said unto them, The LORD is witness against you, and his anointed is witness this day, that all of you have not found ought in my hand. And they answered, He is witness.

3ਮੈਂ ਇੱਥੇ ਖੜ੍ਹਾ ਹਾਂ, ਮੇਰੇ ਵਿਰੁੱਧ ਯਾਹਵੇਹ ਅਤੇ ਉਸਦੇ ਮਸਹ ਕੀਤੇ ਹੋਏ ਦੇ ਸਾਹਮਣੇ ਗਵਾਹੀ ਦਿਓ। ਮੈਂ ਕਿਸ ਦਾ ਬਲਦ ਲਿਆ ਹੈ? ਮੈਂ ਕਿਸ ਦਾ ਗਧਾ ਲਿਆ ਹੈ? ਜਾਂ ਮੈਂ ਕਿਸ ਨੂੰ ਧੋਖਾ ਦਿੱਤਾ ਹੈ? ਜਾਂ ਮੈਂ ਕਿਸੇ ਤੇ ਜ਼ੁਲਮ ਕੀਤਾ ਹੈ? ਜਾਂ ਮੈਂ ਕਿਸੇ ਕੋਲੋ ਰਿਸ਼ਵਤ ਲੈ ਕੇ ਅਣਦੇਖਾ ਕਰ ਦਿੱਤਾ ਹੈ। ਜੇਕਰ ਮੈਂ ਇਹਨਾਂ ਵਿੱਚੋਂ ਕੋਈ ਕੰਮ ਕੀਤਾ ਹੈ, ਤਾਂ ਮੈਂ ਇਸਨੂੰ ਠੀਕ ਕਰਾਂਗਾ।”

4ਉਹਨਾਂ ਨੇ ਉੱਤਰ ਦਿੱਤਾ, “ਤੁਸੀਂ ਸਾਡੇ ਨਾਲ ਧੋਖਾ ਜਾਂ ਜ਼ੁਲਮ ਨਹੀਂ ਕੀਤਾ। ਤੂੰ ਕਿਸੇ ਦੇ ਹੱਥੋਂ ਕੁਝ ਨਹੀਂ ਲਿਆ।”

5ਸਮੂਏਲ ਨੇ ਉਹਨਾਂ ਨੂੰ ਆਖਿਆ, ਯਾਹਵੇਹ ਤੁਹਾਡੇ ਵਿਰੁੱਧ ਗਵਾਹ ਹੈ ਅਤੇ ਉਸ ਦਾ ਮਸਹ ਕੀਤਾ ਹੋਇਆ, ਅੱਜ ਦੇ ਦਿਨ ਗਵਾਹ ਹੈ ਜੋ ਤੁਸੀਂ ਮੇਰੇ ਹੱਥ ਵਿੱਚ ਕੁਝ ਨਹੀਂ ਪਾਇਆ। ਉਹਨਾਂ ਨੇ ਕਿਹਾ, “ਉਹ ਗਵਾਹ ਹੈ।”

6ਤਦ ਸਮੂਏਲ ਨੇ ਲੋਕਾਂ ਨੂੰ ਆਖਿਆ, “ਇਹ ਯਾਹਵੇਹ ਹੀ ਹੈ ਜਿਸਨੇ ਮੋਸ਼ੇਹ ਅਤੇ ਹਾਰੋਨ ਨੂੰ ਨਿਯੁਕਤ ਕੀਤਾ ਅਤੇ ਤੁਹਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ।

7ਤਾਂ ਹੁਣ ਤੁਸੀਂ ਇੱਥੇ ਖੜ੍ਹੇ ਰਹੋ ਕਿਉਂ ਜੋ ਮੈਂ ਯਾਹਵੇਹ ਦੇ ਸਾਹਮਣੇ ਉਹਨਾਂ ਸਾਰਿਆਂ ਦੀ ਭਲਿਆਈਆਂ ਦੇ ਕਾਰਨ ਜੋ ਯਾਹਵੇਹ ਨੇ ਤੁਹਾਡੇ ਪੁਰਖਿਆਂ ਉੱਤੇ ਕੀਤੀਆਂ, ਤੁਹਾਡੇ ਨਾਲ ਵਿਚਾਰ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.