1ਸ਼ਾਊਲ ਤੀਹ ਸਾਲ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਇਸਰਾਏਲ ਉੱਤੇ ਬਤਾਲੀ ਸਾਲ ਰਾਜ ਕੀਤਾ।
2ਸ਼ਾਊਲ ਨੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਮਨੁੱਖ ਚੁਣੇ। ਦੋ ਹਜ਼ਾਰ ਮਿਕਮਾਸ਼ ਅਤੇ ਬੈਤਏਲ ਦੇ ਪਹਾੜੀ ਪ੍ਰਦੇਸ਼ ਵਿੱਚ ਉਸਦੇ ਨਾਲ ਸਨ ਅਤੇ ਇੱਕ ਹਜ਼ਾਰ ਬਿਨਯਾਮੀਨ ਦੇ ਵਿੱਚ ਯੋਨਾਥਾਨ ਦੇ ਨਾਲ ਸਨ। ਬਾਕੀ ਦੇ ਆਦਮੀਆਂ ਨੂੰ ਉਸਨੇ ਆਪਣੇ ਘਰਾਂ ਨੂੰ ਵਾਪਸ ਭੇਜ ਦਿੱਤਾ।
3ਯੋਨਾਥਾਨ ਨੇ ਗੇਬਾ ਵਿੱਚ ਫ਼ਲਿਸਤੀਆਂ ਦੀ ਚੌਂਕੀ ਉੱਤੇ ਹਮਲਾ ਕੀਤਾ ਅਤੇ ਫ਼ਲਿਸਤੀਆਂ ਨੇ ਇਸ ਬਾਰੇ ਸੁਣਿਆ। ਤਦ ਸ਼ਾਊਲ ਨੇ ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਈ ਅਤੇ ਕਿਹਾ, “ਕਿ ਇਬਰਾਨੀ ਸੁਣ ਲੈਣ!”