1 ਸ਼ਮੂਏਲ 13

ਤਾਂ ਇਹ ਖ਼ਬਰ ਸਾਰੇ ਇਸਰਾਏਲ ਨੇ ਸੁਣੀ, “ਜੋ ਸ਼ਾਊਲ ਨੇ ਫ਼ਲਿਸਤੀਆਂ ਦੀ ਚੌਕੀ ਉੱਤੇ ਹਮਲਾ ਕੀਤਾ ਹੈ ਅਤੇ ਹੁਣ ਇਸਰਾਏਲੀ ਵੀ ਫ਼ਲਿਸਤੀਆਂ ਦੀ ਨਜ਼ਰ ਵਿੱਚ ਘਿਣਾਉਣੇ ਹੋ ਗਏ।” ਅਤੇ ਲੋਕਾਂ ਨੂੰ ਗਿਲਗਾਲ ਵਿੱਚ ਸ਼ਾਊਲ ਕੋਲ ਬੁਲਾਇਆ ਗਿਆ।

1 Samuel 13:4 (UKJV) And all Israel heard say that Saul had smitten a garrison of the Philistines, and that Israel also was had in abomination with the Philistines. And the people were called together after Saul to Gilgal.

2ਸ਼ਾਊਲ ਨੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਮਨੁੱਖ ਚੁਣੇ। ਦੋ ਹਜ਼ਾਰ ਮਿਕਮਾਸ਼ ਅਤੇ ਬੈਤਏਲ ਦੇ ਪਹਾੜੀ ਪ੍ਰਦੇਸ਼ ਵਿੱਚ ਉਸਦੇ ਨਾਲ ਸਨ ਅਤੇ ਇੱਕ ਹਜ਼ਾਰ ਬਿਨਯਾਮੀਨ ਦੇ ਵਿੱਚ ਯੋਨਾਥਾਨ ਦੇ ਨਾਲ ਸਨ। ਬਾਕੀ ਦੇ ਆਦਮੀਆਂ ਨੂੰ ਉਸਨੇ ਆਪਣੇ ਘਰਾਂ ਨੂੰ ਵਾਪਸ ਭੇਜ ਦਿੱਤਾ।

3ਯੋਨਾਥਾਨ ਨੇ ਗੇਬਾ ਵਿੱਚ ਫ਼ਲਿਸਤੀਆਂ ਦੀ ਚੌਂਕੀ ਉੱਤੇ ਹਮਲਾ ਕੀਤਾ ਅਤੇ ਫ਼ਲਿਸਤੀਆਂ ਨੇ ਇਸ ਬਾਰੇ ਸੁਣਿਆ। ਤਦ ਸ਼ਾਊਲ ਨੇ ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਈ ਅਤੇ ਕਿਹਾ, “ਕਿ ਇਬਰਾਨੀ ਸੁਣ ਲੈਣ!”

4ਤਾਂ ਇਹ ਖ਼ਬਰ ਸਾਰੇ ਇਸਰਾਏਲ ਨੇ ਸੁਣੀ, “ਜੋ ਸ਼ਾਊਲ ਨੇ ਫ਼ਲਿਸਤੀਆਂ ਦੀ ਚੌਕੀ ਉੱਤੇ ਹਮਲਾ ਕੀਤਾ ਹੈ ਅਤੇ ਹੁਣ ਇਸਰਾਏਲੀ ਵੀ ਫ਼ਲਿਸਤੀਆਂ ਦੀ ਨਜ਼ਰ ਵਿੱਚ ਘਿਣਾਉਣੇ ਹੋ ਗਏ।” ਅਤੇ ਲੋਕਾਂ ਨੂੰ ਗਿਲਗਾਲ ਵਿੱਚ ਸ਼ਾਊਲ ਕੋਲ ਬੁਲਾਇਆ ਗਿਆ।

5ਫ਼ਲਿਸਤੀ ਤਿੰਨ ਹਜ਼ਾਰ ਰੱਥਾਂ, ਛੇ ਹਜ਼ਾਰ ਸਵਾਰ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਜਿੰਨਿਆਂ ਸਿਪਾਹੀਆਂ ਨਾਲ ਇਸਰਾਏਲ ਨਾਲ ਲੜਨ ਲਈ ਇਕੱਠੇ ਹੋਏ। ਉਹਨਾਂ ਨੇ ਚੜ੍ਹ ਕੇ ਬੈਤ-ਆਵਨ ਦੇ ਪੂਰਬ ਵੱਲ ਮਿਕਮਾਸ਼ ਵਿਖੇ ਡੇਰਾ ਲਾਇਆ।

6ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਅਸੀਂ ਮੁਸ਼ਕਿਲ ਵਿੱਚ ਹਾਂ ਅਤੇ ਉਹਨਾਂ ਦੀ ਫ਼ੌਜ ਉੱਤੇ ਦਬਾ ਪੈ ਗਿਆ ਹੈ, ਤਾਂ ਉਹ ਗੁਫ਼ਾਂਵਾਂ ਅਤੇ ਝਾੜੀਆਂ ਵਿੱਚ, ਚੱਟਾਨਾਂ ਵਿੱਚ, ਗੜ੍ਹਾਂ ਅਤੇ ਟੋਇਆਂ ਵਿੱਚ ਲੁਕ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.