1 ਸ਼ਮੂਏਲ 13

ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਅਸੀਂ ਮੁਸ਼ਕਿਲ ਵਿੱਚ ਹਾਂ ਅਤੇ ਉਹਨਾਂ ਦੀ ਫ਼ੌਜ ਉੱਤੇ ਦਬਾ ਪੈ ਗਿਆ ਹੈ, ਤਾਂ ਉਹ ਗੁਫ਼ਾਂਵਾਂ ਅਤੇ ਝਾੜੀਆਂ ਵਿੱਚ, ਚੱਟਾਨਾਂ ਵਿੱਚ, ਗੜ੍ਹਾਂ ਅਤੇ ਟੋਇਆਂ ਵਿੱਚ ਲੁਕ ਗਏ।

1 Samuel 13:6 (UKJV) When the men of Israel saw that they were in a strait, (for the people were distressed,) then the people did hide themselves in caves, and in thickets, and in rocks, and in high places, and in pits.

4ਤਾਂ ਇਹ ਖ਼ਬਰ ਸਾਰੇ ਇਸਰਾਏਲ ਨੇ ਸੁਣੀ, “ਜੋ ਸ਼ਾਊਲ ਨੇ ਫ਼ਲਿਸਤੀਆਂ ਦੀ ਚੌਕੀ ਉੱਤੇ ਹਮਲਾ ਕੀਤਾ ਹੈ ਅਤੇ ਹੁਣ ਇਸਰਾਏਲੀ ਵੀ ਫ਼ਲਿਸਤੀਆਂ ਦੀ ਨਜ਼ਰ ਵਿੱਚ ਘਿਣਾਉਣੇ ਹੋ ਗਏ।” ਅਤੇ ਲੋਕਾਂ ਨੂੰ ਗਿਲਗਾਲ ਵਿੱਚ ਸ਼ਾਊਲ ਕੋਲ ਬੁਲਾਇਆ ਗਿਆ।

5ਫ਼ਲਿਸਤੀ ਤਿੰਨ ਹਜ਼ਾਰ ਰੱਥਾਂ, ਛੇ ਹਜ਼ਾਰ ਸਵਾਰ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਜਿੰਨਿਆਂ ਸਿਪਾਹੀਆਂ ਨਾਲ ਇਸਰਾਏਲ ਨਾਲ ਲੜਨ ਲਈ ਇਕੱਠੇ ਹੋਏ। ਉਹਨਾਂ ਨੇ ਚੜ੍ਹ ਕੇ ਬੈਤ-ਆਵਨ ਦੇ ਪੂਰਬ ਵੱਲ ਮਿਕਮਾਸ਼ ਵਿਖੇ ਡੇਰਾ ਲਾਇਆ।

6ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਅਸੀਂ ਮੁਸ਼ਕਿਲ ਵਿੱਚ ਹਾਂ ਅਤੇ ਉਹਨਾਂ ਦੀ ਫ਼ੌਜ ਉੱਤੇ ਦਬਾ ਪੈ ਗਿਆ ਹੈ, ਤਾਂ ਉਹ ਗੁਫ਼ਾਂਵਾਂ ਅਤੇ ਝਾੜੀਆਂ ਵਿੱਚ, ਚੱਟਾਨਾਂ ਵਿੱਚ, ਗੜ੍ਹਾਂ ਅਤੇ ਟੋਇਆਂ ਵਿੱਚ ਲੁਕ ਗਏ।

7ਕੁਝ ਇਬਰਾਨੀ ਯਰਦਨ ਨਦੀ ਪਾਰ ਕਰਕੇ ਗਾਦ ਅਤੇ ਗਿਲਆਦ ਦੀ ਧਰਤੀ ਨੂੰ ਚਲੇ ਗਏ। ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ ਅਤੇ ਉਸ ਦੇ ਨਾਲ ਦੀ ਸਾਰੀ ਫ਼ੌਜ ਡਰ ਨਾਲ ਕੰਬ ਰਹੀ ਸੀ।

8ਉਸ ਨੇ ਸੱਤ ਦਿਨ ਇੰਤਜ਼ਾਰ ਕੀਤਾ, ਸਮੂਏਲ ਦੁਆਰਾ ਠਹਿਰਾਇਆ ਗਿਆ ਸਮਾਂ; ਪਰ ਸਮੂਏਲ ਗਿਲਗਾਲ ਵਿੱਚ ਨਾ ਆਇਆ ਤਾਂ ਸਾਰੇ ਲੋਕ ਉਸਦੇ ਕੋਲੋ ਇੱਧਰ-ਉੱਧਰ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.