1 ਸ਼ਮੂਏਲ 13

ਕੁਝ ਇਬਰਾਨੀ ਯਰਦਨ ਨਦੀ ਪਾਰ ਕਰਕੇ ਗਾਦ ਅਤੇ ਗਿਲਆਦ ਦੀ ਧਰਤੀ ਨੂੰ ਚਲੇ ਗਏ। ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ ਅਤੇ ਉਸ ਦੇ ਨਾਲ ਦੀ ਸਾਰੀ ਫ਼ੌਜ ਡਰ ਨਾਲ ਕੰਬ ਰਹੀ ਸੀ।

1 Samuel 13:7 (UKJV) And some of the Hebrews went over Jordan to the land of Gad and Gilead. As for Saul, he was yet in Gilgal, and all the people followed him trembling.

5ਫ਼ਲਿਸਤੀ ਤਿੰਨ ਹਜ਼ਾਰ ਰੱਥਾਂ, ਛੇ ਹਜ਼ਾਰ ਸਵਾਰ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਜਿੰਨਿਆਂ ਸਿਪਾਹੀਆਂ ਨਾਲ ਇਸਰਾਏਲ ਨਾਲ ਲੜਨ ਲਈ ਇਕੱਠੇ ਹੋਏ। ਉਹਨਾਂ ਨੇ ਚੜ੍ਹ ਕੇ ਬੈਤ-ਆਵਨ ਦੇ ਪੂਰਬ ਵੱਲ ਮਿਕਮਾਸ਼ ਵਿਖੇ ਡੇਰਾ ਲਾਇਆ।

6ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਅਸੀਂ ਮੁਸ਼ਕਿਲ ਵਿੱਚ ਹਾਂ ਅਤੇ ਉਹਨਾਂ ਦੀ ਫ਼ੌਜ ਉੱਤੇ ਦਬਾ ਪੈ ਗਿਆ ਹੈ, ਤਾਂ ਉਹ ਗੁਫ਼ਾਂਵਾਂ ਅਤੇ ਝਾੜੀਆਂ ਵਿੱਚ, ਚੱਟਾਨਾਂ ਵਿੱਚ, ਗੜ੍ਹਾਂ ਅਤੇ ਟੋਇਆਂ ਵਿੱਚ ਲੁਕ ਗਏ।

7ਕੁਝ ਇਬਰਾਨੀ ਯਰਦਨ ਨਦੀ ਪਾਰ ਕਰਕੇ ਗਾਦ ਅਤੇ ਗਿਲਆਦ ਦੀ ਧਰਤੀ ਨੂੰ ਚਲੇ ਗਏ। ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ ਅਤੇ ਉਸ ਦੇ ਨਾਲ ਦੀ ਸਾਰੀ ਫ਼ੌਜ ਡਰ ਨਾਲ ਕੰਬ ਰਹੀ ਸੀ।

8ਉਸ ਨੇ ਸੱਤ ਦਿਨ ਇੰਤਜ਼ਾਰ ਕੀਤਾ, ਸਮੂਏਲ ਦੁਆਰਾ ਠਹਿਰਾਇਆ ਗਿਆ ਸਮਾਂ; ਪਰ ਸਮੂਏਲ ਗਿਲਗਾਲ ਵਿੱਚ ਨਾ ਆਇਆ ਤਾਂ ਸਾਰੇ ਲੋਕ ਉਸਦੇ ਕੋਲੋ ਇੱਧਰ-ਉੱਧਰ ਹੋ ਗਏ।

9ਤਾਂ ਉਸ ਨੇ ਆਖਿਆ, ਮੇਰੇ ਕੋਲ ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਲਿਆਓ ਅਤੇ ਸ਼ਾਊਲ ਨੇ ਹੋਮ ਦੀ ਭੇਟ ਚੜ੍ਹਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.