1 ਸ਼ਮੂਏਲ 13

ਤਾਂ ਉਸ ਨੇ ਆਖਿਆ, ਮੇਰੇ ਕੋਲ ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਲਿਆਓ ਅਤੇ ਸ਼ਾਊਲ ਨੇ ਹੋਮ ਦੀ ਭੇਟ ਚੜ੍ਹਾਈ।

1 Samuel 13:9 (UKJV) And Saul said, Bring here a burnt offering to me, and peace offerings. And he offered the burnt offering.

7ਕੁਝ ਇਬਰਾਨੀ ਯਰਦਨ ਨਦੀ ਪਾਰ ਕਰਕੇ ਗਾਦ ਅਤੇ ਗਿਲਆਦ ਦੀ ਧਰਤੀ ਨੂੰ ਚਲੇ ਗਏ। ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ ਅਤੇ ਉਸ ਦੇ ਨਾਲ ਦੀ ਸਾਰੀ ਫ਼ੌਜ ਡਰ ਨਾਲ ਕੰਬ ਰਹੀ ਸੀ।

8ਉਸ ਨੇ ਸੱਤ ਦਿਨ ਇੰਤਜ਼ਾਰ ਕੀਤਾ, ਸਮੂਏਲ ਦੁਆਰਾ ਠਹਿਰਾਇਆ ਗਿਆ ਸਮਾਂ; ਪਰ ਸਮੂਏਲ ਗਿਲਗਾਲ ਵਿੱਚ ਨਾ ਆਇਆ ਤਾਂ ਸਾਰੇ ਲੋਕ ਉਸਦੇ ਕੋਲੋ ਇੱਧਰ-ਉੱਧਰ ਹੋ ਗਏ।

9ਤਾਂ ਉਸ ਨੇ ਆਖਿਆ, ਮੇਰੇ ਕੋਲ ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਲਿਆਓ ਅਤੇ ਸ਼ਾਊਲ ਨੇ ਹੋਮ ਦੀ ਭੇਟ ਚੜ੍ਹਾਈ।

10ਜਦੋਂ ਉਹ ਚੜ੍ਹਾਵਾ ਚੜ੍ਹਾ ਚੁੱਕਾ ਤਾਂ ਸਮੂਏਲ ਆ ਗਿਆ ਅਤੇ ਸ਼ਾਊਲ ਉਸ ਨੂੰ ਮਿਲਣ ਲਈ ਉਸ ਦੀ ਸੁੱਖ-ਸਾਂਦ ਪੁੱਛਣ ਨਿੱਕਲਿਆ।

11ਸਮੂਏਲ ਨੇ ਆਖਿਆ “ਤੂੰ ਕੀ ਕੀਤਾ ਹੈ?” ਸ਼ਾਊਲ ਨੇ ਉੱਤਰ ਦਿੱਤਾ, “ਜਦੋਂ ਮੈਂ ਦੇਖਿਆ ਕਿ ਮਨੁੱਖ ਮੇਰੇ ਕੋਲੋ ਇੱਧਰ-ਉੱਧਰ ਹੋ ਰਹੇ ਸਨ ਅਤੇ ਤੂੰ ਠਹਿਰਾਏ ਹੋਵੇ ਸਮੇਂ ਉੱਤੇ ਨਹੀਂ ਆਇਆ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਇਕੱਠੇ ਹੋ ਰਹੇ ਸਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.