1 ਸ਼ਮੂਏਲ 13

ਉਸ ਨੇ ਸੱਤ ਦਿਨ ਇੰਤਜ਼ਾਰ ਕੀਤਾ, ਸਮੂਏਲ ਦੁਆਰਾ ਠਹਿਰਾਇਆ ਗਿਆ ਸਮਾਂ; ਪਰ ਸਮੂਏਲ ਗਿਲਗਾਲ ਵਿੱਚ ਨਾ ਆਇਆ ਤਾਂ ਸਾਰੇ ਲੋਕ ਉਸਦੇ ਕੋਲੋ ਇੱਧਰ-ਉੱਧਰ ਹੋ ਗਏ।

1 Samuel 13:8 (UKJV) And he tarried seven days, according to the set time that Samuel had appointed: but Samuel came not to Gilgal; and the people were scattered from him.

6ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਅਸੀਂ ਮੁਸ਼ਕਿਲ ਵਿੱਚ ਹਾਂ ਅਤੇ ਉਹਨਾਂ ਦੀ ਫ਼ੌਜ ਉੱਤੇ ਦਬਾ ਪੈ ਗਿਆ ਹੈ, ਤਾਂ ਉਹ ਗੁਫ਼ਾਂਵਾਂ ਅਤੇ ਝਾੜੀਆਂ ਵਿੱਚ, ਚੱਟਾਨਾਂ ਵਿੱਚ, ਗੜ੍ਹਾਂ ਅਤੇ ਟੋਇਆਂ ਵਿੱਚ ਲੁਕ ਗਏ।

7ਕੁਝ ਇਬਰਾਨੀ ਯਰਦਨ ਨਦੀ ਪਾਰ ਕਰਕੇ ਗਾਦ ਅਤੇ ਗਿਲਆਦ ਦੀ ਧਰਤੀ ਨੂੰ ਚਲੇ ਗਏ। ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ ਅਤੇ ਉਸ ਦੇ ਨਾਲ ਦੀ ਸਾਰੀ ਫ਼ੌਜ ਡਰ ਨਾਲ ਕੰਬ ਰਹੀ ਸੀ।

8ਉਸ ਨੇ ਸੱਤ ਦਿਨ ਇੰਤਜ਼ਾਰ ਕੀਤਾ, ਸਮੂਏਲ ਦੁਆਰਾ ਠਹਿਰਾਇਆ ਗਿਆ ਸਮਾਂ; ਪਰ ਸਮੂਏਲ ਗਿਲਗਾਲ ਵਿੱਚ ਨਾ ਆਇਆ ਤਾਂ ਸਾਰੇ ਲੋਕ ਉਸਦੇ ਕੋਲੋ ਇੱਧਰ-ਉੱਧਰ ਹੋ ਗਏ।

9ਤਾਂ ਉਸ ਨੇ ਆਖਿਆ, ਮੇਰੇ ਕੋਲ ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਲਿਆਓ ਅਤੇ ਸ਼ਾਊਲ ਨੇ ਹੋਮ ਦੀ ਭੇਟ ਚੜ੍ਹਾਈ।

10ਜਦੋਂ ਉਹ ਚੜ੍ਹਾਵਾ ਚੜ੍ਹਾ ਚੁੱਕਾ ਤਾਂ ਸਮੂਏਲ ਆ ਗਿਆ ਅਤੇ ਸ਼ਾਊਲ ਉਸ ਨੂੰ ਮਿਲਣ ਲਈ ਉਸ ਦੀ ਸੁੱਖ-ਸਾਂਦ ਪੁੱਛਣ ਨਿੱਕਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.