21ਉਹ ਇਬਰਾਨੀ ਜਿਹੜੇ ਪਹਿਲਾਂ ਫ਼ਲਿਸਤੀਆਂ ਦੇ ਨਾਲ ਸਨ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਡੇਰੇ ਵਿੱਚ ਗਏ ਸਨ ਉਹਨਾਂ ਇਸਰਾਏਲੀਆਂ ਕੋਲ ਜਿਹੜੇ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਉਹਨਾਂ ਨਾਲ ਰਲ ਗਏ।
22ਜਦੋਂ ਸਾਰੇ ਇਸਰਾਏਲੀਆਂ ਨੇ ਜਿਹੜੇ ਇਫ਼ਰਾਈਮ ਦੇ ਪਹਾੜੀ ਦੇਸ ਵਿੱਚ ਛੁਪੇ ਹੋਏ ਸਨ ਸੁਣਿਆ ਕਿ ਫ਼ਲਿਸਤੀ ਭੱਜ ਰਹੇ ਹਨ, ਤਾਂ ਉਹ ਲੜਾਈ ਵਿੱਚ ਸ਼ਾਮਲ ਹੋ ਗਏ।
23ਸੋ ਉਸ ਦਿਨ ਯਾਹਵੇਹ ਨੇ ਇਸਰਾਏਲ ਨੂੰ ਬਚਾਇਆ ਅਤੇ ਲੜਾਈ ਬੈਤ-ਆਵਨ ਤੋਂ ਅੱਗੇ ਚੱਲੀ ਗਈ।
24ਉਸ ਦਿਨ ਇਸਰਾਏਲੀ ਬਹੁਤ ਦੁਖੀ ਸਨ ਕਿਉਂ ਜੋ ਸ਼ਾਊਲ ਨੇ ਲੋਕਾਂ ਨੂੰ ਇਹ ਕਹਿ ਕੇ ਸਹੁੰ ਦਿੱਤੀ ਸੀ, “ਕਿ ਸਰਾਪਿਆ ਹੋਵੇ ਹਰ ਕੋਈ ਜਿਹੜਾ ਸ਼ਾਮ ਹੋਣ ਤੋਂ ਪਹਿਲਾਂ ਭੋਜਨ ਖਾਵੇ, ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂ!” ਇਸ ਲਈ ਫ਼ੌਜਾਂ ਵਿੱਚੋਂ ਕਿਸੇ ਨੇ ਵੀ ਭੋਜਨ ਨਹੀਂ ਚੱਖਿਆ।
25ਸਾਰੀ ਫ਼ੌਜ ਜੰਗਲ ਵਿੱਚ ਵੜ ਗਈ ਅਤੇ ਜ਼ਮੀਨ ਉੱਤੇ ਸ਼ਹਿਦ ਸੀ।