19ਜਦੋਂ ਸ਼ਾਊਲ ਜਾਜਕ ਨਾਲ ਗੱਲ ਕਰ ਰਿਹਾ ਸੀ ਤਾਂ ਫ਼ਲਿਸਤੀਆਂ ਦੇ ਡੇਰੇ ਵਿੱਚ ਹੰਗਾਮਾ ਹੋਰ ਵੱਧ ਗਿਆ। ਇਸ ਲਈ ਸ਼ਾਊਲ ਨੇ ਜਾਜਕ ਨੂੰ ਕਿਹਾ, “ਆਪਣਾ ਹੱਥ ਹਟਾ ਲੈ।”
20ਤਦ ਸ਼ਾਊਲ ਅਤੇ ਉਹ ਦੇ ਸਾਰੇ ਮਨੁੱਖ ਇਕੱਠੇ ਹੋਏ ਅਤੇ ਲੜਾਈ ਵਿੱਚ ਗਏ ਅਤੇ ਫ਼ਲਿਸਤੀਆਂ ਨੂੰ ਪੂਰੀ ਤਰ੍ਹਾਂ ਉਲਝਣ ਵਿੱਚ ਪਏ ਹੋਵੇ ਵੇਖਿਆ, ਅਤੇ ਇੱਕ-ਦੂਜੇ ਦੀ ਤਲਵਾਰ ਆਪਣੇ ਹੀ ਨਾਲ ਦੇ ਹੀ ਸਾਥੀ ਉੱਤੇ ਹੀ ਚੱਲੀ ਅਤੇ ਵੱਡੀ ਹਲਚਲ ਪੈ ਗਈ।
21ਉਹ ਇਬਰਾਨੀ ਜਿਹੜੇ ਪਹਿਲਾਂ ਫ਼ਲਿਸਤੀਆਂ ਦੇ ਨਾਲ ਸਨ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਡੇਰੇ ਵਿੱਚ ਗਏ ਸਨ ਉਹਨਾਂ ਇਸਰਾਏਲੀਆਂ ਕੋਲ ਜਿਹੜੇ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਉਹਨਾਂ ਨਾਲ ਰਲ ਗਏ।
22ਜਦੋਂ ਸਾਰੇ ਇਸਰਾਏਲੀਆਂ ਨੇ ਜਿਹੜੇ ਇਫ਼ਰਾਈਮ ਦੇ ਪਹਾੜੀ ਦੇਸ ਵਿੱਚ ਛੁਪੇ ਹੋਏ ਸਨ ਸੁਣਿਆ ਕਿ ਫ਼ਲਿਸਤੀ ਭੱਜ ਰਹੇ ਹਨ, ਤਾਂ ਉਹ ਲੜਾਈ ਵਿੱਚ ਸ਼ਾਮਲ ਹੋ ਗਏ।
23ਸੋ ਉਸ ਦਿਨ ਯਾਹਵੇਹ ਨੇ ਇਸਰਾਏਲ ਨੂੰ ਬਚਾਇਆ ਅਤੇ ਲੜਾਈ ਬੈਤ-ਆਵਨ ਤੋਂ ਅੱਗੇ ਚੱਲੀ ਗਈ।