1 ਸ਼ਮੂਏਲ 14

ਤਦ ਸ਼ਾਊਲ ਅਤੇ ਉਹ ਦੇ ਸਾਰੇ ਮਨੁੱਖ ਇਕੱਠੇ ਹੋਏ ਅਤੇ ਲੜਾਈ ਵਿੱਚ ਗਏ ਅਤੇ ਫ਼ਲਿਸਤੀਆਂ ਨੂੰ ਪੂਰੀ ਤਰ੍ਹਾਂ ਉਲਝਣ ਵਿੱਚ ਪਏ ਹੋਵੇ ਵੇਖਿਆ, ਅਤੇ ਇੱਕ-ਦੂਜੇ ਦੀ ਤਲਵਾਰ ਆਪਣੇ ਹੀ ਨਾਲ ਦੇ ਹੀ ਸਾਥੀ ਉੱਤੇ ਹੀ ਚੱਲੀ ਅਤੇ ਵੱਡੀ ਹਲਚਲ ਪੈ ਗਈ।

1 Samuel 14:20 (UKJV) And Saul and all the people that were with him assembled themselves, and they came to the battle: and, behold, every man's sword was against his fellow, and there was a very great discomfiture.

18ਸ਼ਾਊਲ ਨੇ ਅਹੀਯਾਹ ਨੂੰ ਆਖਿਆ, ਪਰਮੇਸ਼ਵਰ ਦੇ ਸੰਦੂਕ ਨੂੰ ਲੈ ਆ। (ਉਸ ਵੇਲੇ ਇਹ ਇਸਰਾਏਲੀਆਂ ਦੇ ਵਿੱਚਕਾਰ ਸੀ।)

19ਜਦੋਂ ਸ਼ਾਊਲ ਜਾਜਕ ਨਾਲ ਗੱਲ ਕਰ ਰਿਹਾ ਸੀ ਤਾਂ ਫ਼ਲਿਸਤੀਆਂ ਦੇ ਡੇਰੇ ਵਿੱਚ ਹੰਗਾਮਾ ਹੋਰ ਵੱਧ ਗਿਆ। ਇਸ ਲਈ ਸ਼ਾਊਲ ਨੇ ਜਾਜਕ ਨੂੰ ਕਿਹਾ, “ਆਪਣਾ ਹੱਥ ਹਟਾ ਲੈ।”

20ਤਦ ਸ਼ਾਊਲ ਅਤੇ ਉਹ ਦੇ ਸਾਰੇ ਮਨੁੱਖ ਇਕੱਠੇ ਹੋਏ ਅਤੇ ਲੜਾਈ ਵਿੱਚ ਗਏ ਅਤੇ ਫ਼ਲਿਸਤੀਆਂ ਨੂੰ ਪੂਰੀ ਤਰ੍ਹਾਂ ਉਲਝਣ ਵਿੱਚ ਪਏ ਹੋਵੇ ਵੇਖਿਆ, ਅਤੇ ਇੱਕ-ਦੂਜੇ ਦੀ ਤਲਵਾਰ ਆਪਣੇ ਹੀ ਨਾਲ ਦੇ ਹੀ ਸਾਥੀ ਉੱਤੇ ਹੀ ਚੱਲੀ ਅਤੇ ਵੱਡੀ ਹਲਚਲ ਪੈ ਗਈ।

21ਉਹ ਇਬਰਾਨੀ ਜਿਹੜੇ ਪਹਿਲਾਂ ਫ਼ਲਿਸਤੀਆਂ ਦੇ ਨਾਲ ਸਨ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਡੇਰੇ ਵਿੱਚ ਗਏ ਸਨ ਉਹਨਾਂ ਇਸਰਾਏਲੀਆਂ ਕੋਲ ਜਿਹੜੇ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਉਹਨਾਂ ਨਾਲ ਰਲ ਗਏ।

22ਜਦੋਂ ਸਾਰੇ ਇਸਰਾਏਲੀਆਂ ਨੇ ਜਿਹੜੇ ਇਫ਼ਰਾਈਮ ਦੇ ਪਹਾੜੀ ਦੇਸ ਵਿੱਚ ਛੁਪੇ ਹੋਏ ਸਨ ਸੁਣਿਆ ਕਿ ਫ਼ਲਿਸਤੀ ਭੱਜ ਰਹੇ ਹਨ, ਤਾਂ ਉਹ ਲੜਾਈ ਵਿੱਚ ਸ਼ਾਮਲ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.