28ਤਦ ਸਿਪਾਹੀਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਤੇਰੇ ਪਿਤਾ ਨੇ ਫ਼ੌਜ ਨੂੰ ਇਹ ਕਹਿ ਕੇ ਪੱਕੀ ਸਹੁੰ ਚੁਕਾਈ ਸੀ, ‘ਸਰਾਪੀ ਹੋਵੇ ਜਿਹੜਾ ਅੱਜ ਭੋਜਨ ਖਾਵੇ!’ ਉਸ ਵੇਲੇ ਲੋਕ ਥੱਕੇ ਹੋਏ ਸਨ।”
29ਯੋਨਾਥਾਨ ਨੇ ਆਖਿਆ, “ਮੇਰੇ ਪਿਤਾ ਨੇ ਦੇਸ਼ ਨੂੰ ਦੁੱਖ ਦਿੱਤਾ। ਵੇਖੋ ਜਦੋਂ ਮੈਂ ਥੋੜਾ ਜਿਹਾ ਸ਼ਹਿਦ ਚੱਖਿਆ ਤਾਂ ਮੇਰੀਆਂ ਅੱਖਾਂ ਕਿਵੇਂ ਚਮਕ ਗਈਆਂ।
30ਕਿੰਨਾ ਚੰਗਾ ਹੁੰਦਾ ਜੇ ਅੱਜ ਮਨੁੱਖ ਆਪਣੇ ਵੈਰੀਆਂ ਤੋਂ ਲੁੱਟੀ ਹੋਈ ਲੁੱਟ ਵਿੱਚੋਂ ਕੁਝ ਖਾ ਲੈਂਦੇ। ਕੀ ਫ਼ਲਿਸਤੀਆਂ ਦਾ ਨਾਸ ਇਸ ਤੋਂ ਵੀ ਵੱਧ ਨਾ ਹੁੰਦਾ?”
31ਉਸ ਦਿਨ ਜਦੋਂ ਇਸਰਾਏਲੀਆਂ ਨੇ ਮਿਕਮਾਸ਼ ਤੋਂ ਅੱਯਾਲੋਨ ਤੱਕ ਫ਼ਲਿਸਤੀਆਂ ਨੂੰ ਮਾਰਿਆ ਤਾਂ ਉਹ ਬਹੁਤ ਥੱਕ ਗਏ।
32ਉਹਨਾਂ ਨੇ ਲੁੱਟ ਉੱਤੇ ਝਪਟ ਮਾਰੀ ਅਤੇ ਭੇਡਾਂ, ਡੰਗਰ ਅਤੇ ਵੱਛੇ ਲੈ ਕੇ ਉਹਨਾਂ ਨੂੰ ਜ਼ਮੀਨ ਉੱਤੇ ਵੱਢ ਸੁੱਟਿਆ ਅਤੇ ਲਹੂ ਸਮੇਤ ਖਾਧਾ।