1 ਸ਼ਮੂਏਲ 14

ਤਦ ਸਿਪਾਹੀਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਤੇਰੇ ਪਿਤਾ ਨੇ ਫ਼ੌਜ ਨੂੰ ਇਹ ਕਹਿ ਕੇ ਪੱਕੀ ਸਹੁੰ ਚੁਕਾਈ ਸੀ, ‘ਸਰਾਪੀ ਹੋਵੇ ਜਿਹੜਾ ਅੱਜ ਭੋਜਨ ਖਾਵੇ!’ ਉਸ ਵੇਲੇ ਲੋਕ ਥੱਕੇ ਹੋਏ ਸਨ।”

1 Samuel 14:28 (UKJV) Then answered one of the people, and said, Your father strictly charged the people with an oath, saying, Cursed be the man that eats any food this day. And the people were faint.

26ਜਦੋਂ ਉਹ ਜੰਗਲ ਵਿੱਚ ਗਏ ਤਾਂ ਉਹਨਾਂ ਨੇ ਸ਼ਹਿਦ ਨੂੰ ਚੌਂਦਾ ਹੋਇਆ ਵੇਖਿਆ। ਪਰ ਕੋਈ ਵੀ ਆਪਣੇ ਮੂੰਹ ਵੱਲ ਹੱਥ ਨਾ ਲੈ ਕੇ ਗਿਆ, ਕਿਉਂਕਿ ਉਹ ਸਹੁੰ ਤੋਂ ਡਰਦੇ ਸਨ।

27ਪਰ ਯੋਨਾਥਾਨ ਨੇ ਇਹ ਨਾ ਸੁਣਿਆ ਸੀ ਕਿ ਉਸ ਦੇ ਪਿਤਾ ਨੇ ਲੋਕਾਂ ਨੂੰ ਸਹੁੰ ਚੁਕਾਈ ਸੀ, ਇਸ ਲਈ ਉਸ ਨੇ ਉਸ ਆਪਣੀ ਸੋਟੀ ਦੇ ਸਿਰੇ ਨੂੰ ਸ਼ਹਿਦ ਦੇ ਛੱਤੇ ਵਿੱਚ ਵਾੜਿਆ ਅਤੇ ਹੱਥ ਮੂੰਹ ਵੱਲ ਕੀਤਾ ਅਤੇ ਉਸਦੀ ਦੀਆਂ ਅੱਖਾਂ ਵਿੱਚ ਰੌਸ਼ਨੀ ਆਈ।

28ਤਦ ਸਿਪਾਹੀਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਤੇਰੇ ਪਿਤਾ ਨੇ ਫ਼ੌਜ ਨੂੰ ਇਹ ਕਹਿ ਕੇ ਪੱਕੀ ਸਹੁੰ ਚੁਕਾਈ ਸੀ, ‘ਸਰਾਪੀ ਹੋਵੇ ਜਿਹੜਾ ਅੱਜ ਭੋਜਨ ਖਾਵੇ!’ ਉਸ ਵੇਲੇ ਲੋਕ ਥੱਕੇ ਹੋਏ ਸਨ।”

29ਯੋਨਾਥਾਨ ਨੇ ਆਖਿਆ, “ਮੇਰੇ ਪਿਤਾ ਨੇ ਦੇਸ਼ ਨੂੰ ਦੁੱਖ ਦਿੱਤਾ। ਵੇਖੋ ਜਦੋਂ ਮੈਂ ਥੋੜਾ ਜਿਹਾ ਸ਼ਹਿਦ ਚੱਖਿਆ ਤਾਂ ਮੇਰੀਆਂ ਅੱਖਾਂ ਕਿਵੇਂ ਚਮਕ ਗਈਆਂ।

30ਕਿੰਨਾ ਚੰਗਾ ਹੁੰਦਾ ਜੇ ਅੱਜ ਮਨੁੱਖ ਆਪਣੇ ਵੈਰੀਆਂ ਤੋਂ ਲੁੱਟੀ ਹੋਈ ਲੁੱਟ ਵਿੱਚੋਂ ਕੁਝ ਖਾ ਲੈਂਦੇ। ਕੀ ਫ਼ਲਿਸਤੀਆਂ ਦਾ ਨਾਸ ਇਸ ਤੋਂ ਵੀ ਵੱਧ ਨਾ ਹੁੰਦਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.