25ਸਾਰੀ ਫ਼ੌਜ ਜੰਗਲ ਵਿੱਚ ਵੜ ਗਈ ਅਤੇ ਜ਼ਮੀਨ ਉੱਤੇ ਸ਼ਹਿਦ ਸੀ।
26ਜਦੋਂ ਉਹ ਜੰਗਲ ਵਿੱਚ ਗਏ ਤਾਂ ਉਹਨਾਂ ਨੇ ਸ਼ਹਿਦ ਨੂੰ ਚੌਂਦਾ ਹੋਇਆ ਵੇਖਿਆ। ਪਰ ਕੋਈ ਵੀ ਆਪਣੇ ਮੂੰਹ ਵੱਲ ਹੱਥ ਨਾ ਲੈ ਕੇ ਗਿਆ, ਕਿਉਂਕਿ ਉਹ ਸਹੁੰ ਤੋਂ ਡਰਦੇ ਸਨ।
27ਪਰ ਯੋਨਾਥਾਨ ਨੇ ਇਹ ਨਾ ਸੁਣਿਆ ਸੀ ਕਿ ਉਸ ਦੇ ਪਿਤਾ ਨੇ ਲੋਕਾਂ ਨੂੰ ਸਹੁੰ ਚੁਕਾਈ ਸੀ, ਇਸ ਲਈ ਉਸ ਨੇ ਉਸ ਆਪਣੀ ਸੋਟੀ ਦੇ ਸਿਰੇ ਨੂੰ ਸ਼ਹਿਦ ਦੇ ਛੱਤੇ ਵਿੱਚ ਵਾੜਿਆ ਅਤੇ ਹੱਥ ਮੂੰਹ ਵੱਲ ਕੀਤਾ ਅਤੇ ਉਸਦੀ ਦੀਆਂ ਅੱਖਾਂ ਵਿੱਚ ਰੌਸ਼ਨੀ ਆਈ।
28ਤਦ ਸਿਪਾਹੀਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਤੇਰੇ ਪਿਤਾ ਨੇ ਫ਼ੌਜ ਨੂੰ ਇਹ ਕਹਿ ਕੇ ਪੱਕੀ ਸਹੁੰ ਚੁਕਾਈ ਸੀ, ‘ਸਰਾਪੀ ਹੋਵੇ ਜਿਹੜਾ ਅੱਜ ਭੋਜਨ ਖਾਵੇ!’ ਉਸ ਵੇਲੇ ਲੋਕ ਥੱਕੇ ਹੋਏ ਸਨ।”
29ਯੋਨਾਥਾਨ ਨੇ ਆਖਿਆ, “ਮੇਰੇ ਪਿਤਾ ਨੇ ਦੇਸ਼ ਨੂੰ ਦੁੱਖ ਦਿੱਤਾ। ਵੇਖੋ ਜਦੋਂ ਮੈਂ ਥੋੜਾ ਜਿਹਾ ਸ਼ਹਿਦ ਚੱਖਿਆ ਤਾਂ ਮੇਰੀਆਂ ਅੱਖਾਂ ਕਿਵੇਂ ਚਮਕ ਗਈਆਂ।