31ਉਸ ਦਿਨ ਜਦੋਂ ਇਸਰਾਏਲੀਆਂ ਨੇ ਮਿਕਮਾਸ਼ ਤੋਂ ਅੱਯਾਲੋਨ ਤੱਕ ਫ਼ਲਿਸਤੀਆਂ ਨੂੰ ਮਾਰਿਆ ਤਾਂ ਉਹ ਬਹੁਤ ਥੱਕ ਗਏ।
32ਉਹਨਾਂ ਨੇ ਲੁੱਟ ਉੱਤੇ ਝਪਟ ਮਾਰੀ ਅਤੇ ਭੇਡਾਂ, ਡੰਗਰ ਅਤੇ ਵੱਛੇ ਲੈ ਕੇ ਉਹਨਾਂ ਨੂੰ ਜ਼ਮੀਨ ਉੱਤੇ ਵੱਢ ਸੁੱਟਿਆ ਅਤੇ ਲਹੂ ਸਮੇਤ ਖਾਧਾ।
33ਤਦ ਕਿਸੇ ਨੇ ਸ਼ਾਊਲ ਨੂੰ ਕਿਹਾ, “ਵੇਖੋ, ਉਹ ਮਾਸ ਖਾ ਕੇ ਜਿਸ ਵਿੱਚ ਲਹੂ ਹੈ, ਮਨੁੱਖ ਯਾਹਵੇਹ ਦੇ ਵਿਰੁੱਧ ਪਾਪ ਕਰ ਰਹੇ ਹਨ।” ਉਸਨੇ ਕਿਹਾ, “ਤੁਸੀਂ ਵਿਸ਼ਵਾਸ ਤੋੜਿਆ ਹੈ, ਸੋ ਮੇਰੇ ਸਾਹਮਣੇ ਇੱਕ ਵੱਡਾ ਪੱਥਰ ਰੇੜ੍ਹ ਲਿਆਓ।”
34ਤਦ ਉਸ ਨੇ ਆਖਿਆ, “ਮਨੁੱਖਾਂ ਵਿੱਚ ਜਾ ਕੇ ਉਹਨਾਂ ਨੂੰ ਆਖੋ, ‘ਤੁਹਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਪਸ਼ੂ ਅਤੇ ਭੇਡਾਂ ਮੇਰੇ ਕੋਲ ਲਿਆਵੇ ਅਤੇ ਉਹਨਾਂ ਨੂੰ ਇੱਥੇ ਵੱਢ ਕੇ ਖਾਓ। ਪਰ ਲਹੂ ਸਮੇਤ ਖਾ ਕੇ ਯਾਹਵੇਹ ਅੱਗੇ ਪਾਪ ਨਾ ਕਰੋ।’ ” ਇਸ ਲਈ ਹਰ ਕੋਈ ਉਸ ਰਾਤ ਆਪਣੇ ਬਲਦ ਨੂੰ ਲਿਆਇਆ ਅਤੇ ਉਸ ਨੂੰ ਉੱਥੇ ਵੱਢ ਦਿੱਤਾ।
35ਤਦ ਸ਼ਾਊਲ ਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਇਹ ਪਹਿਲੀ ਜਗਵੇਦੀ ਸੀ ਜੋ ਉਸਨੇ ਯਾਹਵੇਹ ਲਈ ਬਣਾਈ।