1 ਸ਼ਮੂਏਲ 14

ਤਦ ਉਸ ਨੇ ਆਖਿਆ, “ਮਨੁੱਖਾਂ ਵਿੱਚ ਜਾ ਕੇ ਉਹਨਾਂ ਨੂੰ ਆਖੋ, ‘ਤੁਹਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਪਸ਼ੂ ਅਤੇ ਭੇਡਾਂ ਮੇਰੇ ਕੋਲ ਲਿਆਵੇ ਅਤੇ ਉਹਨਾਂ ਨੂੰ ਇੱਥੇ ਵੱਢ ਕੇ ਖਾਓ। ਪਰ ਲਹੂ ਸਮੇਤ ਖਾ ਕੇ ਯਾਹਵੇਹ ਅੱਗੇ ਪਾਪ ਨਾ ਕਰੋ।’ ” ਇਸ ਲਈ ਹਰ ਕੋਈ ਉਸ ਰਾਤ ਆਪਣੇ ਬਲਦ ਨੂੰ ਲਿਆਇਆ ਅਤੇ ਉਸ ਨੂੰ ਉੱਥੇ ਵੱਢ ਦਿੱਤਾ।

1 Samuel 14:34 (UKJV) And Saul said, Disperse yourselves among the people, and say unto them, Bring me here every man his ox, and every man his sheep, and slay them here, and eat; and sin not against the LORD in eating with the blood. And all the people brought every man his ox with him that night, and slew them there.

32ਉਹਨਾਂ ਨੇ ਲੁੱਟ ਉੱਤੇ ਝਪਟ ਮਾਰੀ ਅਤੇ ਭੇਡਾਂ, ਡੰਗਰ ਅਤੇ ਵੱਛੇ ਲੈ ਕੇ ਉਹਨਾਂ ਨੂੰ ਜ਼ਮੀਨ ਉੱਤੇ ਵੱਢ ਸੁੱਟਿਆ ਅਤੇ ਲਹੂ ਸਮੇਤ ਖਾਧਾ।

33ਤਦ ਕਿਸੇ ਨੇ ਸ਼ਾਊਲ ਨੂੰ ਕਿਹਾ, “ਵੇਖੋ, ਉਹ ਮਾਸ ਖਾ ਕੇ ਜਿਸ ਵਿੱਚ ਲਹੂ ਹੈ, ਮਨੁੱਖ ਯਾਹਵੇਹ ਦੇ ਵਿਰੁੱਧ ਪਾਪ ਕਰ ਰਹੇ ਹਨ।” ਉਸਨੇ ਕਿਹਾ, “ਤੁਸੀਂ ਵਿਸ਼ਵਾਸ ਤੋੜਿਆ ਹੈ, ਸੋ ਮੇਰੇ ਸਾਹਮਣੇ ਇੱਕ ਵੱਡਾ ਪੱਥਰ ਰੇੜ੍ਹ ਲਿਆਓ।”

34ਤਦ ਉਸ ਨੇ ਆਖਿਆ, “ਮਨੁੱਖਾਂ ਵਿੱਚ ਜਾ ਕੇ ਉਹਨਾਂ ਨੂੰ ਆਖੋ, ‘ਤੁਹਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਪਸ਼ੂ ਅਤੇ ਭੇਡਾਂ ਮੇਰੇ ਕੋਲ ਲਿਆਵੇ ਅਤੇ ਉਹਨਾਂ ਨੂੰ ਇੱਥੇ ਵੱਢ ਕੇ ਖਾਓ। ਪਰ ਲਹੂ ਸਮੇਤ ਖਾ ਕੇ ਯਾਹਵੇਹ ਅੱਗੇ ਪਾਪ ਨਾ ਕਰੋ।’ ” ਇਸ ਲਈ ਹਰ ਕੋਈ ਉਸ ਰਾਤ ਆਪਣੇ ਬਲਦ ਨੂੰ ਲਿਆਇਆ ਅਤੇ ਉਸ ਨੂੰ ਉੱਥੇ ਵੱਢ ਦਿੱਤਾ।

35ਤਦ ਸ਼ਾਊਲ ਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਇਹ ਪਹਿਲੀ ਜਗਵੇਦੀ ਸੀ ਜੋ ਉਸਨੇ ਯਾਹਵੇਹ ਲਈ ਬਣਾਈ।

36ਸ਼ਾਊਲ ਨੇ ਆਖਿਆ, ਆਓ ਅਸੀਂ ਹੇਠਾਂ ਚੱਲੀਏ ਅਤੇ ਰਾਤ ਨੂੰ ਫ਼ਲਿਸਤੀਆਂ ਦਾ ਪਿੱਛਾ ਕਰੀਏ ਅਤੇ ਸਵੇਰ ਤੱਕ ਉਹਨਾਂ ਨੂੰ ਲੁੱਟੀਏ ਅਤੇ ਉਹਨਾਂ ਵਿੱਚੋਂ ਇੱਕ ਨੂੰ ਵੀ ਜੀਉਂਦਾ ਨਾ ਛੱਡੀਏ। “ਤਾਂ ਉਹ ਬੋਲੇ, ਜੋ ਤੁਹਾਨੂੰ ਚੰਗਾ ਲੱਗੇ ਉਹ ਕਰੋ।” ਪਰ ਜਾਜਕ ਨੇ ਕਿਹਾ, “ਆਓ ਅਸੀਂ ਇੱਥੇ ਪਰਮੇਸ਼ਵਰ ਦੇ ਨੇੜੇ ਹੋਈਏ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.