1 ਸ਼ਮੂਏਲ 15

ਸਿਪਾਹੀ ਲੁੱਟ ਵਿੱਚੋਂ ਭੇਡਾਂ ਅਤੇ ਡੰਗਰ ਲੈ ਲਏ, ਜੋ ਸਭ ਤੋਂ ਉੱਤਮ ਸੀ ਜੋ ਪਰਮੇਸ਼ਵਰ ਨੂੰ ਸਮਰਪਿਤ ਸੀ, ਤਾਂ ਜੋ ਉਹ ਗਿਲਗਾਲ ਵਿੱਚ ਤੁਹਾਡੇ ਯਾਹਵੇਹ ਤੇਰੇ ਪਰਮੇਸ਼ਵਰ ਦੇ ਅੱਗੇ ਬਲੀ ਚੜ੍ਹਾਂ ਸਕਣ।”

1 Samuel 15:21 (UKJV) But the people took of the spoil, sheep and oxen, the chief of the things which should have been utterly destroyed, to sacrifice unto the LORD your God in Gilgal.

19ਫਿਰ ਤੂੰ ਯਾਹਵੇਹ ਦਾ ਹੁਕਮ ਕਿਉਂ ਨਹੀਂ ਮੰਨਿਆ? ਅਤੇ ਲੁੱਟ ਦੇ ਮਾਲ ਉੱਤੇ ਤੇਰਾ ਮਨ ਕਿਉਂ ਆ ਡਿੱਗਾ ਅਤੇ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕਿਉਂ ਕੀਤੀ?”

20ਪਰ ਸ਼ਾਊਲ ਨੇ ਆਖਿਆ, “ਮੈਂ ਯਾਹਵੇਹ ਦਾ ਹੁਕਮ ਮੰਨਿਆ ਅਤੇ ਮੈਂ ਉਸ ਰਾਹ ਤੇ ਤੁਰਿਆ ਜੋ ਯਾਹਵੇਹ ਨੇ ਮੈਨੂੰ ਸੌਂਪਿਆ ਸੀ। ਮੈਂ ਅਮਾਲੇਕੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਰਾਜੇ ਅਗਾਗ ਨੂੰ ਵਾਪਸ ਲਿਆਇਆ।

21ਸਿਪਾਹੀ ਲੁੱਟ ਵਿੱਚੋਂ ਭੇਡਾਂ ਅਤੇ ਡੰਗਰ ਲੈ ਲਏ, ਜੋ ਸਭ ਤੋਂ ਉੱਤਮ ਸੀ ਜੋ ਪਰਮੇਸ਼ਵਰ ਨੂੰ ਸਮਰਪਿਤ ਸੀ, ਤਾਂ ਜੋ ਉਹ ਗਿਲਗਾਲ ਵਿੱਚ ਤੁਹਾਡੇ ਯਾਹਵੇਹ ਤੇਰੇ ਪਰਮੇਸ਼ਵਰ ਦੇ ਅੱਗੇ ਬਲੀ ਚੜ੍ਹਾਂ ਸਕਣ।”

22ਪਰ ਸਮੂਏਲ ਨੇ ਉੱਤਰ ਦਿੱਤਾ: “ਕੀ ਯਾਹਵੇਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਵਿੱਚ ਓਨਾ ਹੀ ਪ੍ਰਸੰਨ ਹੁੰਦਾ ਹੈ ਜਿੰਨਾ ਯਾਹਵੇਹ ਦਾ ਹੁਕਮ ਮੰਨਣ ਵਿੱਚ ਹੁੰਦਾ ਹੈ? ਹੁਕਮ ਮੰਨਣਾ ਬਲੀ ਚੜ੍ਹਾਉਣ ਨਾਲੋਂ ਚੰਗਾ ਹੈ, ਅਤੇ ਸਰੋਤਾ ਬਣਨਾ ਮੇਂਢਿਆ ਦੀ ਚਰਬੀ ਨਾਲੋਂ ਚੰਗਾ ਹੈ।

23ਕਿਉਂਕਿ ਬਗਾਵਤ ਭਵਿੱਖਬਾਣੀ ਦੇ ਪਾਪ ਵਰਗੀ ਹੈ, ਅਤੇ ਹੰਕਾਰ ਮੂਰਤੀ ਪੂਜਾ ਦੀ ਬੁਰਾਈ ਵਰਗਾ ਹੈ। ਕਿਉਂਕਿ ਤੂੰ ਯਾਹਵੇਹ ਦੇ ਬਚਨ ਨੂੰ ਰੱਦ ਕੀਤਾ ਹੈ, ਉਸੇ ਤਰ੍ਹਾਂ ਹੀ ਉਸਨੇ ਤੈਨੂੰ ਰਾਜਾ ਹੋਣ ਤੋਂ ਰੱਦ ਕਰ ਦਿੱਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.