1 ਸ਼ਮੂਏਲ 15

ਤਦ ਸ਼ਾਊਲ ਨੇ ਸਮੂਏਲ ਨੂੰ ਆਖਿਆ, “ਮੈਂ ਪਾਪ ਕੀਤਾ ਹੈ। ਮੈਂ ਯਾਹਵੇਹ ਦੇ ਹੁਕਮ ਅਤੇ ਤੇਰੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ। ਮੈਂ ਲੋਕਾਂ ਤੋਂ ਡਰਿਆ ਅਤੇ ਉਹਨਾਂ ਦੀ ਗੱਲ ਸੁਣੀ।

1 Samuel 15:24 (UKJV) And Saul said unto Samuel, I have sinned: for I have transgressed the commandment of the LORD, and your words: because I feared the people, and obeyed their voice.

22ਪਰ ਸਮੂਏਲ ਨੇ ਉੱਤਰ ਦਿੱਤਾ: “ਕੀ ਯਾਹਵੇਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਵਿੱਚ ਓਨਾ ਹੀ ਪ੍ਰਸੰਨ ਹੁੰਦਾ ਹੈ ਜਿੰਨਾ ਯਾਹਵੇਹ ਦਾ ਹੁਕਮ ਮੰਨਣ ਵਿੱਚ ਹੁੰਦਾ ਹੈ? ਹੁਕਮ ਮੰਨਣਾ ਬਲੀ ਚੜ੍ਹਾਉਣ ਨਾਲੋਂ ਚੰਗਾ ਹੈ, ਅਤੇ ਸਰੋਤਾ ਬਣਨਾ ਮੇਂਢਿਆ ਦੀ ਚਰਬੀ ਨਾਲੋਂ ਚੰਗਾ ਹੈ।

23ਕਿਉਂਕਿ ਬਗਾਵਤ ਭਵਿੱਖਬਾਣੀ ਦੇ ਪਾਪ ਵਰਗੀ ਹੈ, ਅਤੇ ਹੰਕਾਰ ਮੂਰਤੀ ਪੂਜਾ ਦੀ ਬੁਰਾਈ ਵਰਗਾ ਹੈ। ਕਿਉਂਕਿ ਤੂੰ ਯਾਹਵੇਹ ਦੇ ਬਚਨ ਨੂੰ ਰੱਦ ਕੀਤਾ ਹੈ, ਉਸੇ ਤਰ੍ਹਾਂ ਹੀ ਉਸਨੇ ਤੈਨੂੰ ਰਾਜਾ ਹੋਣ ਤੋਂ ਰੱਦ ਕਰ ਦਿੱਤਾ ਹੈ।”

24ਤਦ ਸ਼ਾਊਲ ਨੇ ਸਮੂਏਲ ਨੂੰ ਆਖਿਆ, “ਮੈਂ ਪਾਪ ਕੀਤਾ ਹੈ। ਮੈਂ ਯਾਹਵੇਹ ਦੇ ਹੁਕਮ ਅਤੇ ਤੇਰੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ। ਮੈਂ ਲੋਕਾਂ ਤੋਂ ਡਰਿਆ ਅਤੇ ਉਹਨਾਂ ਦੀ ਗੱਲ ਸੁਣੀ।

25ਹੁਣ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮੇਰੇ ਪਾਪ ਨੂੰ ਮਾਫ਼ ਕਰੋ ਅਤੇ ਮੇਰੇ ਨਾਲ ਵਾਪਸ ਆਓ, ਤਾਂ ਜੋ ਮੈਂ ਯਾਹਵੇਹ ਦੀ ਉਪਾਸਨਾ ਕਰਾਂ।”

26ਪਰ ਸਮੂਏਲ ਨੇ ਸ਼ਾਊਲ ਨੂੰ ਆਖਿਆ, “ਮੈਂ ਤੇਰੇ ਨਾਲ ਵਾਪਸ ਨਹੀਂ ਜਾਵਾਂਗਾ। ਤੂੰ ਯਾਹਵੇਹ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ, ਅਤੇ ਯਾਹਵੇਹ ਨੇ ਤੈਨੂੰ ਇਸਰਾਏਲ ਦੇ ਰਾਜੇ ਹੋਣ ਤੋਂ ਰੱਦ ਕਰ ਦਿੱਤਾ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.