29ਜਿਹੜਾ ਇਸਰਾਏਲ ਦਾ ਪਰਤਾਪ ਹੈ ਉਹ ਨਾ ਝੂਠ ਬੋਲਦਾ ਹੈ ਅਤੇ ਨਾ ਆਪਣਾ ਮਨ ਬਦਲਦਾ ਹੈ ਕਿਉਂਕਿ ਉਹ ਮਨੁੱਖ ਨਹੀਂ ਹੈ ਕਿ ਉਹ ਆਪਣਾ ਮਨ ਬਦਲ ਲਵੇ।”
30ਸ਼ਾਊਲ ਨੇ ਉੱਤਰ ਦਿੱਤਾ, “ਮੈਂ ਪਾਪ ਕੀਤਾ ਹੈ ਪਰ ਕਿਰਪਾ ਕਰਕੇ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਸਾਹਮਣੇ ਮੇਰਾ ਆਦਰ ਕਰ। ਮੇਰੇ ਨਾਲ ਵਾਪਿਸ ਆ, ਤਾਂ ਜੋ ਮੈਂ ਯਾਹਵੇਹ ਤੇਰੇ ਪਰਮੇਸ਼ਵਰ ਦੀ ਉਪਾਸਨਾ ਕਰਾਂ।”
31ਇਸ ਲਈ ਸਮੂਏਲ ਸ਼ਾਊਲ ਦੇ ਨਾਲ ਵਾਪਸ ਚਲਾ ਗਿਆ ਅਤੇ ਸ਼ਾਊਲ ਨੇ ਯਾਹਵੇਹ ਦੀ ਉਪਾਸਨਾ ਕੀਤੀ।
32ਤਦ ਸਮੂਏਲ ਨੇ ਆਖਿਆ, ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਮੇਰੇ ਕੋਲ ਲਿਆਓ। ਅਗਾਗ ਜ਼ੰਜੀਰਾਂ ਵਿੱਚ ਉਸ ਕੋਲ ਆਇਆ ਅਤੇ ਉਸ ਨੇ ਸੋਚਿਆ, “ਯਕੀਨਨ ਮੇਰੀ ਮੌਤ ਦੀ ਕੁੜੱਤਣ ਲੰਘ ਗਈ ਹੋਵੇਗੀ।”
33ਪਰ ਸਮੂਏਲ ਨੇ ਆਖਿਆ, ਜਿਵੇਂ ਤੇਰੀ ਤਲਵਾਰ ਨੇ ਇਸਤਰੀਆਂ ਨੂੰ ਬੇ-ਔਲਾਦ ਬਣਾਇਆ ਹੈ, ਤਿਵੇਂ ਹੀ ਤੇਰੀ ਮਾਂ ਵੀ ਔਰਤਾਂ ਵਿੱਚ ਬੇ-ਔਲਾਦ ਹੋਵੇਗੀ ਅਤੇ ਸਮੂਏਲ ਨੇ ਅਗਾਗ ਨੂੰ ਗਿਲਗਾਲ ਵਿਖੇ ਯਾਹਵੇਹ ਦੇ ਸਾਹਮਣੇ ਮੌਤ ਦੇ ਘਾਟ ਉਤਾਰ ਦਿੱਤਾ।