1 ਸ਼ਮੂਏਲ 15

ਤਦ ਸਮੂਏਲ ਨੇ ਆਖਿਆ, ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਮੇਰੇ ਕੋਲ ਲਿਆਓ। ਅਗਾਗ ਜ਼ੰਜੀਰਾਂ ਵਿੱਚ ਉਸ ਕੋਲ ਆਇਆ ਅਤੇ ਉਸ ਨੇ ਸੋਚਿਆ, “ਯਕੀਨਨ ਮੇਰੀ ਮੌਤ ਦੀ ਕੁੜੱਤਣ ਲੰਘ ਗਈ ਹੋਵੇਗੀ।”

1 Samuel 15:32 (UKJV) Then said Samuel, Bring all of you here to me Agag the king of the Amalekites. And Agag came unto him delicately. And Agag said, Surely the bitterness of death is past.

30ਸ਼ਾਊਲ ਨੇ ਉੱਤਰ ਦਿੱਤਾ, “ਮੈਂ ਪਾਪ ਕੀਤਾ ਹੈ ਪਰ ਕਿਰਪਾ ਕਰਕੇ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਸਾਹਮਣੇ ਮੇਰਾ ਆਦਰ ਕਰ। ਮੇਰੇ ਨਾਲ ਵਾਪਿਸ ਆ, ਤਾਂ ਜੋ ਮੈਂ ਯਾਹਵੇਹ ਤੇਰੇ ਪਰਮੇਸ਼ਵਰ ਦੀ ਉਪਾਸਨਾ ਕਰਾਂ।”

31ਇਸ ਲਈ ਸਮੂਏਲ ਸ਼ਾਊਲ ਦੇ ਨਾਲ ਵਾਪਸ ਚਲਾ ਗਿਆ ਅਤੇ ਸ਼ਾਊਲ ਨੇ ਯਾਹਵੇਹ ਦੀ ਉਪਾਸਨਾ ਕੀਤੀ।

32ਤਦ ਸਮੂਏਲ ਨੇ ਆਖਿਆ, ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਮੇਰੇ ਕੋਲ ਲਿਆਓ। ਅਗਾਗ ਜ਼ੰਜੀਰਾਂ ਵਿੱਚ ਉਸ ਕੋਲ ਆਇਆ ਅਤੇ ਉਸ ਨੇ ਸੋਚਿਆ, “ਯਕੀਨਨ ਮੇਰੀ ਮੌਤ ਦੀ ਕੁੜੱਤਣ ਲੰਘ ਗਈ ਹੋਵੇਗੀ।”

33ਪਰ ਸਮੂਏਲ ਨੇ ਆਖਿਆ, ਜਿਵੇਂ ਤੇਰੀ ਤਲਵਾਰ ਨੇ ਇਸਤਰੀਆਂ ਨੂੰ ਬੇ-ਔਲਾਦ ਬਣਾਇਆ ਹੈ, ਤਿਵੇਂ ਹੀ ਤੇਰੀ ਮਾਂ ਵੀ ਔਰਤਾਂ ਵਿੱਚ ਬੇ-ਔਲਾਦ ਹੋਵੇਗੀ ਅਤੇ ਸਮੂਏਲ ਨੇ ਅਗਾਗ ਨੂੰ ਗਿਲਗਾਲ ਵਿਖੇ ਯਾਹਵੇਹ ਦੇ ਸਾਹਮਣੇ ਮੌਤ ਦੇ ਘਾਟ ਉਤਾਰ ਦਿੱਤਾ।

34ਤਦ ਸਮੂਏਲ ਰਾਮਾਹ ਨੂੰ ਚੱਲਿਆ ਗਿਆ ਪਰ ਸ਼ਾਊਲ ਆਪਣੇ ਘਰ ਸ਼ਾਉਲ ਦੇ ਗਿਬਆਹ ਵਿੱਚ ਚਲਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.