1 ਸ਼ਮੂਏਲ 15

ਤਦ ਸਮੂਏਲ ਰਾਮਾਹ ਨੂੰ ਚੱਲਿਆ ਗਿਆ ਪਰ ਸ਼ਾਊਲ ਆਪਣੇ ਘਰ ਸ਼ਾਉਲ ਦੇ ਗਿਬਆਹ ਵਿੱਚ ਚਲਾ ਗਿਆ।

1 Samuel 15:34 (UKJV) Then Samuel went to Ramah; and Saul went up to his house to Gibeah of Saul.

32ਤਦ ਸਮੂਏਲ ਨੇ ਆਖਿਆ, ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਮੇਰੇ ਕੋਲ ਲਿਆਓ। ਅਗਾਗ ਜ਼ੰਜੀਰਾਂ ਵਿੱਚ ਉਸ ਕੋਲ ਆਇਆ ਅਤੇ ਉਸ ਨੇ ਸੋਚਿਆ, “ਯਕੀਨਨ ਮੇਰੀ ਮੌਤ ਦੀ ਕੁੜੱਤਣ ਲੰਘ ਗਈ ਹੋਵੇਗੀ।”

33ਪਰ ਸਮੂਏਲ ਨੇ ਆਖਿਆ, ਜਿਵੇਂ ਤੇਰੀ ਤਲਵਾਰ ਨੇ ਇਸਤਰੀਆਂ ਨੂੰ ਬੇ-ਔਲਾਦ ਬਣਾਇਆ ਹੈ, ਤਿਵੇਂ ਹੀ ਤੇਰੀ ਮਾਂ ਵੀ ਔਰਤਾਂ ਵਿੱਚ ਬੇ-ਔਲਾਦ ਹੋਵੇਗੀ ਅਤੇ ਸਮੂਏਲ ਨੇ ਅਗਾਗ ਨੂੰ ਗਿਲਗਾਲ ਵਿਖੇ ਯਾਹਵੇਹ ਦੇ ਸਾਹਮਣੇ ਮੌਤ ਦੇ ਘਾਟ ਉਤਾਰ ਦਿੱਤਾ।

34ਤਦ ਸਮੂਏਲ ਰਾਮਾਹ ਨੂੰ ਚੱਲਿਆ ਗਿਆ ਪਰ ਸ਼ਾਊਲ ਆਪਣੇ ਘਰ ਸ਼ਾਉਲ ਦੇ ਗਿਬਆਹ ਵਿੱਚ ਚਲਾ ਗਿਆ।

35ਸਮੂਏਲ ਦੀ ਮੌਤ ਦੇ ਦਿਨ ਤੱਕ ਉਹ ਸ਼ਾਊਲ ਨੂੰ ਫੇਰ ਮਿਲਣ ਲਈ ਨਾ ਗਿਆ ਭਾਵੇਂ ਸਮੂਏਲ ਉਹ ਦੇ ਲਈ ਸੋਗ ਕਰਦਾ ਰਿਹਾ ਅਤੇ ਯਾਹਵੇਹ ਨੂੰ ਅਫ਼ਸੋਸ ਹੋਇਆ ਕਿ ਉਸਨੇ ਸ਼ਾਊਲ ਨੂੰ ਇਸਰਾਏਲ ਦਾ ਰਾਜਾ ਬਣਾਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.