1 ਸ਼ਮੂਏਲ 16

ਤਾਂ ਸਮੂਏਲ ਨੇ ਯੱਸੀ ਨੂੰ ਪੁੱਛਿਆ, ਕੀ ਇਹ ਸਾਰੇ ਤੇਰੇ ਪੁੱਤਰ ਹਨ? ਯੱਸੀ ਨੇ ਜਵਾਬ ਦਿੱਤਾ, “ਅਜੇ ਸਭ ਤੋਂ ਛੋਟਾ ਹੈ, ਉਹ ਭੇਡਾਂ ਦੀ ਦੇਖਭਾਲ ਕਰ ਰਿਹਾ ਹੈ।”

1 Samuel 16:11 (UKJV) And Samuel said unto Jesse, Are here all your children? And he said, There remains yet the youngest, and, behold, he keeps the sheep. And Samuel said unto Jesse, Send and fetch him: for we will not sit down till he comes here.

9ਤਦ ਯੱਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ, ਪਰ ਸਮੂਏਲ ਨੇ ਕਿਹਾ, “ਨਾ ਹੀ ਯਾਹਵੇਹ ਨੇ ਇਸ ਨੂੰ ਚੁਣਿਆ ਹੈ।”

10ਯੱਸੀ ਨੇ ਆਪਣੇ ਸੱਤ ਪੁੱਤਰਾਂ ਨੂੰ ਸਮੂਏਲ ਦੇ ਅੱਗੇ ਕੀਤਾ, ਪਰ ਸਮੂਏਲ ਨੇ ਉਸਨੂੰ ਕਿਹਾ, “ਯਾਹਵੇਹ ਨੇ ਇਨ੍ਹਾਂ ਨੂੰ ਨਹੀਂ ਚੁਣਿਆ ਹੈ।”

11ਤਾਂ ਸਮੂਏਲ ਨੇ ਯੱਸੀ ਨੂੰ ਪੁੱਛਿਆ, ਕੀ ਇਹ ਸਾਰੇ ਤੇਰੇ ਪੁੱਤਰ ਹਨ? ਯੱਸੀ ਨੇ ਜਵਾਬ ਦਿੱਤਾ, “ਅਜੇ ਸਭ ਤੋਂ ਛੋਟਾ ਹੈ, ਉਹ ਭੇਡਾਂ ਦੀ ਦੇਖਭਾਲ ਕਰ ਰਿਹਾ ਹੈ।”

12ਇਸ ਲਈ ਉਸ ਨੇ ਉਸ ਨੂੰ ਬੁਲਾ ਲਿਆ ਅਤੇ ਉਸ ਨੂੰ ਅੰਦਰ ਲਿਆਇਆ ਉਸ ਦਾ ਰੰਗ ਲਾਲ, ਸੋਹਣੀਆਂ ਅੱਖਾਂ ਅਤੇ ਵੇਖਣ ਵਿੱਚ ਚੰਗਾ ਲੱਗਦਾ ਸੀ। ਤਦ ਯਾਹਵੇਹ ਨੇ ਕਿਹਾ, “ਉੱਠ ਅਤੇ ਉਸਨੂੰ ਅਭਿਸ਼ੇਕ ਕਰ ਕਿਉਂ ਜੋ ਇਹ ਉਹੀ ਹੈ।”

13ਤਾਂ ਸਮੂਏਲ ਨੇ ਤੇਲ ਦਾ ਸਿੰਗ ਲੈ ਕੇ ਉਸਦੇ ਭਰਾਵਾਂ ਦੇ ਸਾਹਮਣੇ ਉਸ ਨੂੰ ਅਭਿਸ਼ੇਕ ਕੀਤਾ ਅਤੇ ਉਸ ਦਿਨ ਤੋਂ ਯਾਹਵੇਹ ਦਾ ਆਤਮਾ ਦਾਵੀਦ ਉੱਤੇ ਜ਼ੋਰ ਨਾਲ ਆਇਆ। ਸਮੂਏਲ ਫਿਰ ਰਾਮਾਹ ਨੂੰ ਚਲਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.