1 ਸ਼ਮੂਏਲ 16

ਯੱਸੀ ਨੇ ਆਪਣੇ ਸੱਤ ਪੁੱਤਰਾਂ ਨੂੰ ਸਮੂਏਲ ਦੇ ਅੱਗੇ ਕੀਤਾ, ਪਰ ਸਮੂਏਲ ਨੇ ਉਸਨੂੰ ਕਿਹਾ, “ਯਾਹਵੇਹ ਨੇ ਇਨ੍ਹਾਂ ਨੂੰ ਨਹੀਂ ਚੁਣਿਆ ਹੈ।”

1 Samuel 16:10 (UKJV) Again, Jesse made seven of his sons to pass before Samuel. And Samuel said unto Jesse, The LORD has not chosen these.

8ਤਦ ਯੱਸੀ ਨੇ ਅਬੀਨਾਦਾਬ ਨੂੰ ਬੁਲਾ ਕੇ ਸਮੂਏਲ ਦੇ ਅੱਗੇ ਲੰਘਣ ਲਈ ਕਿਹਾ। ਪਰ ਸਮੂਏਲ ਨੇ ਕਿਹਾ, “ਯਾਹਵੇਹ ਨੇ ਇਸ ਨੂੰ ਵੀ ਨਹੀਂ ਚੁਣਿਆ।”

9ਤਦ ਯੱਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ, ਪਰ ਸਮੂਏਲ ਨੇ ਕਿਹਾ, “ਨਾ ਹੀ ਯਾਹਵੇਹ ਨੇ ਇਸ ਨੂੰ ਚੁਣਿਆ ਹੈ।”

10ਯੱਸੀ ਨੇ ਆਪਣੇ ਸੱਤ ਪੁੱਤਰਾਂ ਨੂੰ ਸਮੂਏਲ ਦੇ ਅੱਗੇ ਕੀਤਾ, ਪਰ ਸਮੂਏਲ ਨੇ ਉਸਨੂੰ ਕਿਹਾ, “ਯਾਹਵੇਹ ਨੇ ਇਨ੍ਹਾਂ ਨੂੰ ਨਹੀਂ ਚੁਣਿਆ ਹੈ।”

11ਤਾਂ ਸਮੂਏਲ ਨੇ ਯੱਸੀ ਨੂੰ ਪੁੱਛਿਆ, ਕੀ ਇਹ ਸਾਰੇ ਤੇਰੇ ਪੁੱਤਰ ਹਨ? ਯੱਸੀ ਨੇ ਜਵਾਬ ਦਿੱਤਾ, “ਅਜੇ ਸਭ ਤੋਂ ਛੋਟਾ ਹੈ, ਉਹ ਭੇਡਾਂ ਦੀ ਦੇਖਭਾਲ ਕਰ ਰਿਹਾ ਹੈ।”

12ਇਸ ਲਈ ਉਸ ਨੇ ਉਸ ਨੂੰ ਬੁਲਾ ਲਿਆ ਅਤੇ ਉਸ ਨੂੰ ਅੰਦਰ ਲਿਆਇਆ ਉਸ ਦਾ ਰੰਗ ਲਾਲ, ਸੋਹਣੀਆਂ ਅੱਖਾਂ ਅਤੇ ਵੇਖਣ ਵਿੱਚ ਚੰਗਾ ਲੱਗਦਾ ਸੀ। ਤਦ ਯਾਹਵੇਹ ਨੇ ਕਿਹਾ, “ਉੱਠ ਅਤੇ ਉਸਨੂੰ ਅਭਿਸ਼ੇਕ ਕਰ ਕਿਉਂ ਜੋ ਇਹ ਉਹੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.