1 ਸ਼ਮੂਏਲ 16

ਤਾਂ ਯੱਸੀ ਨੇ ਰੋਟੀ ਨਾਲ ਲੱਦਿਆ ਇੱਕ ਗਧਾ, ਮੇਸ਼ੇਕ ਦਾਖ਼ਰਸ ਅਤੇ ਬੱਕਰੀ ਦਾ ਇੱਕ ਬੱਚਾ ਲੈ ਕੇ ਆਪਣੇ ਪੁੱਤਰ ਦਾਵੀਦ ਦੇ ਹੱਥੀ ਸ਼ਾਊਲ ਕੋਲ ਭੇਜਿਆ।

1 Samuel 16:20 (UKJV) And Jesse took an ass laden with bread, and a bottle of wine, and a kid, and sent them by David his son unto Saul.

18ਨੌਕਰਾਂ ਵਿੱਚੋਂ ਇੱਕ ਨੇ ਉੱਤਰ ਦਿੱਤਾ, “ਮੈਂ ਬੈਤਲਹਮ ਵਿੱਚ ਯੱਸੀ ਦੇ ਇੱਕ ਪੁੱਤਰ ਨੂੰ ਦੇਖਿਆ ਹੈ ਜੋ ਵਜਾਉਣ ਵਿੱਚ ਕੁਸ਼ਲ ਹੈ, ਨਾਲੇ ਵੱਡਾ ਸੂਰਬੀਰ ਅਤੇ ਯੋਧਾ ਹੈ। ਉਹ ਗੱਲਾਂ ਵਿੱਚ ਸਿਆਣਾ ਹੈ, ਦੇਖਣ ਵਿੱਚ ਸੋਹਣਾ ਅਤੇ ਯਾਹਵੇਹ ਉਸ ਦੇ ਨਾਲ ਹੈ।”

19ਤਦ ਸ਼ਾਊਲ ਨੇ ਯੱਸੀ ਕੋਲ ਸੰਦੇਸ਼ਵਾਹਕ ਭੇਜ ਕੇ ਆਖਿਆ, “ਆਪਣੇ ਪੁੱਤਰ ਦਾਵੀਦ ਨੂੰ ਜੋ ਭੇਡਾਂ ਦੇ ਨਾਲ ਹੈ ਮੇਰੇ ਕੋਲ ਭੇਜ।”

20ਤਾਂ ਯੱਸੀ ਨੇ ਰੋਟੀ ਨਾਲ ਲੱਦਿਆ ਇੱਕ ਗਧਾ, ਮੇਸ਼ੇਕ ਦਾਖ਼ਰਸ ਅਤੇ ਬੱਕਰੀ ਦਾ ਇੱਕ ਬੱਚਾ ਲੈ ਕੇ ਆਪਣੇ ਪੁੱਤਰ ਦਾਵੀਦ ਦੇ ਹੱਥੀ ਸ਼ਾਊਲ ਕੋਲ ਭੇਜਿਆ।

21ਦਾਵੀਦ ਸ਼ਾਊਲ ਕੋਲ ਆਇਆ ਅਤੇ ਉਸ ਦੀ ਸੇਵਾ ਵਿੱਚ ਗਿਆ। ਸ਼ਾਊਲ ਉਸ ਨੂੰ ਬਹੁਤ ਪਸੰਦ ਕਰਦਾ ਸੀ, ਅਤੇ ਦਾਵੀਦ ਉਸ ਦੇ ਸ਼ਸਤਰ ਚੁੱਕਣ ਵਾਲਿਆਂ ਵਿੱਚੋਂ ਇੱਕ ਬਣ ਗਿਆ।

22ਤਦ ਸ਼ਾਊਲ ਨੇ ਯੱਸੀ ਨੂੰ ਸੁਨੇਹਾ ਘੱਲਿਆ ਕਿ ਦਾਵੀਦ ਨੂੰ ਮੇਰੀ ਸੇਵਾ ਵਿੱਚ ਰਹਿਣ ਦੇ ਕਿਉਂ ਜੋ ਮੈਂ ਉਸ ਤੋਂ ਪ੍ਰਸੰਨ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.