19ਤਦ ਸ਼ਾਊਲ ਨੇ ਯੱਸੀ ਕੋਲ ਸੰਦੇਸ਼ਵਾਹਕ ਭੇਜ ਕੇ ਆਖਿਆ, “ਆਪਣੇ ਪੁੱਤਰ ਦਾਵੀਦ ਨੂੰ ਜੋ ਭੇਡਾਂ ਦੇ ਨਾਲ ਹੈ ਮੇਰੇ ਕੋਲ ਭੇਜ।”
20ਤਾਂ ਯੱਸੀ ਨੇ ਰੋਟੀ ਨਾਲ ਲੱਦਿਆ ਇੱਕ ਗਧਾ, ਮੇਸ਼ੇਕ ਦਾਖ਼ਰਸ ਅਤੇ ਬੱਕਰੀ ਦਾ ਇੱਕ ਬੱਚਾ ਲੈ ਕੇ ਆਪਣੇ ਪੁੱਤਰ ਦਾਵੀਦ ਦੇ ਹੱਥੀ ਸ਼ਾਊਲ ਕੋਲ ਭੇਜਿਆ।
21ਦਾਵੀਦ ਸ਼ਾਊਲ ਕੋਲ ਆਇਆ ਅਤੇ ਉਸ ਦੀ ਸੇਵਾ ਵਿੱਚ ਗਿਆ। ਸ਼ਾਊਲ ਉਸ ਨੂੰ ਬਹੁਤ ਪਸੰਦ ਕਰਦਾ ਸੀ, ਅਤੇ ਦਾਵੀਦ ਉਸ ਦੇ ਸ਼ਸਤਰ ਚੁੱਕਣ ਵਾਲਿਆਂ ਵਿੱਚੋਂ ਇੱਕ ਬਣ ਗਿਆ।
22ਤਦ ਸ਼ਾਊਲ ਨੇ ਯੱਸੀ ਨੂੰ ਸੁਨੇਹਾ ਘੱਲਿਆ ਕਿ ਦਾਵੀਦ ਨੂੰ ਮੇਰੀ ਸੇਵਾ ਵਿੱਚ ਰਹਿਣ ਦੇ ਕਿਉਂ ਜੋ ਮੈਂ ਉਸ ਤੋਂ ਪ੍ਰਸੰਨ ਹਾਂ।
23ਜਦੋਂ ਵੀ ਪਰਮੇਸ਼ਵਰ ਵੱਲੋਂ ਦੁਸ਼ਟ-ਆਤਮਾ ਸ਼ਾਊਲ ਉੱਤੇ ਆਉਂਦਾ, ਤਾਂ ਦਾਵੀਦ ਬਰਬਤ ਲੈ ਕੇ ਵਜਾਉਂਦਾ ਸੀ। ਤਦ ਸ਼ਾਊਲ ਨੂੰ ਤਾਜ਼ਗੀ ਮਿਲਦੀ ਸੀ; ਉਹ ਚੰਗਾ ਹੋ ਜਾਂਦਾ ਸੀ, ਅਤੇ ਦੁਸ਼ਟ-ਆਤਮਾ ਉਸ ਤੋਂ ਹੱਟ ਜਾਂਦਾ ਸੀ।